Singh Sabha International Blog

ਸਿੰਘ ਸਭਾ ਇੰਟਰਨੈਸ਼ਨਲ ਵਲੋਂ ਸਰਕਾਰੀ ਜੱਥੇਦਾਰ ਇਕਬਾਲ ਸਿੰਘ ਪਟਨਾ ਵਾਲਿਆਂ ਦੀਆਂ ਗਿੱਦੜ-ਭਵਕੀਆਂ ਦਾ ਜਵਾਬ
ਸਰਕਾਰੀ ਜੱਥੇਦਾਰ ਜੀ ਆਪਣੀ ਗਲੀ ਵਿੱਚ ਹਰ ਕੋਈ ਸ਼ੇਰ ਹੀ ਹੁੰਦਾ ਹੈ ਤੇ ਤੁਸੀਂ ਵੀ ਆਪਣੀ ਸਟੇਜ ਤੇ ਹੀ ਮੂੰਹ ਖੋਲਣ ਦੀ ਹਿੰਮਤ ਕਰਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅਪਰੈਲ 2008 ਵਿੱਚ ਪਰਮਿੰਦਰ ਸਿੰਘ ਸੋਚ ਹੋਰਾਂ ਦੇ ਘਰ, ਰਾਚਿਸਟਰ, ਨਿਊਯਾਰਕ ਵਿਖੇ ਲਿਫਾਫਾ ਲੈਣ ਲਈ ਪਧਾਰੇ ਸੀ ਤੇ ਕੈਨੇਡਾ ਤੋਂ ਸਿੰਘ ਸਭਾ ਦੇ ਮੈਂਬਰ ਤੁਹਾਡੇ ਨਾਲ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਉਥੇ ਪਹੁੰਚੇ ਸਨ। ਤੁਸੀਂ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ।

ਇਸਦੀ ਵੀਡੀਓ ਰੀਕਾਰਡਿਗ, ‘Reality of Jathedar Iqbal Singh Patnewala’ on www.singhsabhacanada.com/Video ਵੀ ਦੇਖੀ/ਸੁਣੀ ਜਾ ਸਕਦੀ ਹੈ।

ਇਹ ਅਖੋਤੀ ਜੱਥੇਦਾਰ ਭਿੱਜੀ ਬਿਲੀ ਵਾਂਗਰ ਹੱਥ ਵਿੱਚ ਕ੍ਰਿਪਾਨ ਫੜੀ ਕੁਰਸੀ ਤੇ ਬੈਠਾ ਦਸਮ ਗ੍ਰੰਥ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰੀ ਹੋਇਆ ਇੰਞ ਝੂਲ ਰਿਹਾ ਹੈ ਜਿਵੇਂ ਚੌਥੀ ਸ਼ਾਦੀ ਦੀ ਤਿਆਰੀ `ਚ ਹੋਵੇ। ਇਸਨੇ ਦਸਮ ਗ੍ਰੰਥ ਬਾਰੇ ਤਾਂ ਕਿਸੇ ਸਵਾਲ ਦਾ ਜਵਾਬ ਕੀ ਦੇਣਾ ਸੀ ਇਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਸ਼ਰਧਾ’ ਦਾ ਕੀ ਮਤਲਬ ਹੈ।

ਜੱਥੇਦਾਰ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਸੰਗਤ ਹੁਣ ਜਾਗਣੀ ਸ਼ੁਰੂ ਹੋ ਗਈ ਹੈ। ਇਸੇ ਦਾ ਹੀ ਇਹ ਨਤੀਜਾ ਹੈ ਕਿ ਬਲਾਤਕਾਰੀ ਸਾਧ ਮਾਨ ਸਿੰਘ ਪਿਹੋਵੇ ਵਾਲੇ ਨੂੰ ਜਾਗਰੁਕ ਸਿੱਖ ਸੰਗਤਾਂ ਨੇ ਗੁਰਦਵਾਰਾ ਕਲਗੀਧਰ ਐਬਸਫੋਰਡ (ਵੈਨਕੂਵਰ) ਦੀ ਸਟੇਜ ਤੇ ਹੀ ਚੜ੍ਹਨ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਹਰੀ ਸਿੰਘ ਰੰਧਾਵੇ ਵਾਲਾ ਵੀ ਨਿਊਯਾਰਕ ਵਿਖੇ ਸੰਗਤਾਂ ਦੇ ਰੋਹ ਨੂੰ ਵੇਖ ਕੇ ਸਟੇਜ ਛੱਡ ਕੇ ਭਗੌੜਾ ਹੋ ਗਿਆ ਸੀ। ਇਹ ਸਾਧਾਂ ਤੇ ਜੱਥੇਦਾਰਾਂ ਦੇ ਦਿੱਨ ਪੁੱਗਣ ਦੀ ਨਿਸ਼ਾਨੀ ਹੈ। ਹੁਣ ਆਮ ਜਨਤਾ ਵੀ ਸਮਝਣ ਲੱਗ ਪਈ ਹੈ ਕਿ ਜਿਤਨੇ ਵੀ ਸਾਧ ਹਨ ਉਹ ਕਿਸੇ ਨਾ ਕਿਸੇ ਤਰੀਕੇ ਬਨਾਰਸ ਦੇ ਠੱਗ ਹੀ ਹਨ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜਕੇ ਆਪਣੇ ਆਪ ਨਾਲ ਤੇ ਦਸਮ ਗ੍ਰੰਥ ਦੀ ਕੰਜਰ ਕਵਿਤਾ ਨਾਲ ਜੋੜ ਕੇ ਸਾਡੇ ਧਨ ਤੇ ਇੱਜਤ ਦਾ ਖਿਲਵਾੜ ਕਰਦੇ ਹਨ। ਇਹ ਖੁਦ ਵੀ ਕੰਜਰ ਹਨ ਤੇ ਕੰਮ ਵੀ ਕੰਜਰਾਂ ਵਾਲੇ ਹੀ ਕਰਦੇ ਹਨ ਤੇ ਸਾਨੂੰ ਜੋੜਦੇ ਵੀ ਕੰਜਰ ਕਵਿਤਾ ਨਾਲ ਹੀ ਹਨ।

ਭਾਈ ਇਕਬਾਲ ਸਿੰਘ ਜੀ ਤੁਸੀਂ ਤਾਂ ਝੂਠ ਬੋਲ/ਲਿਖ ਨਹੀਂ ਸਕਦੇ? ਇਸ ਕਰਕੇ ਹੁਣ ਆਪਾਂ ਤੁਹਾਡੀ ਕਿਤਾਬ “ਵਾਹਿਗੁਰੂ ਨਾਮ ਅਭਿਆਸ” ਦੇ ਪੰਨਾ 98-99 ਤੇ ਨਜ਼ਰ ਮਾਰੀਏ ਤੇ ਵੀਚਾਰੀਏ ਕਿ ਤੁਸੀਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਝੂਠਾ ਸਾਬਤ ਕਰਦੇ ਹੋ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ। ਆਪਣੀ ਕਿਤਾਬ ਵਿੱਚ ਤੁਸੀਂ ਲਿਖਦੇ ਹੋ:

“ਮਾਰੂ ਮਹਲਾ 3॥ ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥ {ਪੰਨਾ 1061}

ਪਉੜੀ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ॥ {ਪੰਨਾ 949}

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਗੁਰੂ ਨਾਨਾਕ ਅਕਾਲ ਪੁਰਖ ਸਾਹਿਬ ਨੇ ਇੱਕ ਇੱਕ ਅੱਖਰ ਤੇ 9-9 ਜੁਗ ਜਾਪ ਕੀਤਾ, ਛਤੀਹ ਜੁਗ ਵਾਹਿਗੁਰੂ ਮੰਤ੍ਰ ਤੇ ਜਾਪ ਕਰਕੇ ਸਿੱਧ ਕੀਤਾ।

ਫਿਰ ਅਵਤਾਰ ਧਾਰਨ ਕਰਨ ਤੋਂ ਪਹਿਲਾਂ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ

ਸਾਰ ਮੰਤ੍ਰ ਚਾਰੋਂ ਕਾ ਚਾਰ। ਵਾਹਿਗੁਰੂ ਮੰਤ੍ਰ ਨਿਰਧਾਰ॥ ਕਲਪ ਕਲਪ ਪ੍ਰਭ ਅਖਛਰ ਕਹੀ॥ ਸ੍ਰੀ ਗੁਰੂ ਨਾਨਾਕ ਜਾਪਯੋ ਸਹੀ॥ ਨਿਜ ਆਤਮ ਪਰਮਾਤਮ ਦਰਸਯੋ॥ ਚਾਰ ਕਲਪ ਮਹਿ ਮੰਤ੍ਰ ਸਰਜਯੋ॥ ਸਾ ਮੰਤ੍ਰ ਪ੍ਰਭ ਖਾਲਸਹ ਦੀਨਾ॥ ਵਾਹਿਗੁਰੂ ਪਦ ਪਾਵਨ ਕੀਨਾ॥

ਸਤਿਯਗ 17, 28000, ਤ੍ਰੇਤਾ 12, 96000, ਦੁਆਪਰ 8, 64000, ਕਲਯੁਜ 4, 32000॥ ਚਾਰ ਜੁਗਾਂ ਦੀ ਉਮਰ 43, 20, 000 ਸਾਲ॥ ਚਾਰ ਯੁਗਾਂ ਦੀ ਇੱਕ ਚੌਕੜੀ ਦਾ ਨਾਮ ਮਹਾਂ ਯੁਗ ਹੈ।

ਹਜਾਰ ਮਹਾਂਯੁਗ 8, 64, 0000000॥ ਅੱਠ ਅਰਬ ਤੇ 64 ਕਰੋੜ ਸਾਲਾਂ ਦਾ ਬ੍ਰਹਮਾ ਦਾ ਇੱਕ ਦਿਨ ਰਾਤ। ਅਰਥਾਤ ਇੱਕ ਕਲਪ।

ਇਕ- ਇੱਕ ਅੱਖਰ ਤੇ ਇੱਕ –ਇਕ ਕਲਪ ਗੁਰੂ ਨਾਨਕ ਦੇਵ ਜੀ ਨੇ ਜਾਪ ਕੀਤਾ … …॥

ਇਹ ਗੱਲ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਹੈ”। (ਵਾਹਿਗੁਰੂ ਨਾਮ ਅਭਿਆਸ ਪੰਨਾ 99, ਲੇਖਕ ਅਤੇ ਪ੍ਰਕਾਸ਼ਕ- ਸਿੱਘ ਸਾਹਿਬ ਗਿਆਨੀ ਇਕਬਾਲ ਸਿੰਘ, ਜੱਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਐਡੀਸ਼ਨ 2002)

ਤੁਹਾਡੀ ਖੋਜ: ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਕ-ਇਕ ਅੱਖਰ ਤੇ 9-9 ਯੁੱਗ ਕੁੱਲ 36 ਯੁੱਗ ਭਾਵ ਨੌਂ ਮਹਾਂਯੁਗ ਜਾਪ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਇਹ ਵੀ ਤੁਹਾਡੀ ਖੋਜ ਮੁਤਾਬਕ, ਸਰਬ ਲੋਹ ਵਿੱਚ ਇਹ ਲਿਖਿਆ ਹੈ ਇਕ- ਇੱਕ ਅੱਖਰ ਤੇ ਇੱਕ ਇੱਕ ਕਲਪ ਭਾਵ 2 ਹਜਾਰ ਮਹਾਂਯੁਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾਪ ਕੀਤਾ। ਹੁਣ ਤੁਸੀਂ ਇਹ ਦੱਸਣ ਦੀ ਖੋਚਲ ਕਰਨੀ ਕਿ ਦੋਹਾਂ ਗੁਰੂਆਂ ਵਿਚੋਂ ਕੌਣ ਠੀਕ ਹੈ? ਕਿਉਂਕਿ ਇਹ ਹਿਸਾਬ ਕਿਤਾਬ ਵਿੱਚ ਤਾਂ ਅਰਬਾਂ ਸਾਲਾਂ ਦਾ ਫਰਕ ਹੈ। (2000-9= 1991x43, 2000=? ਸਾਲ)

ਇਸ ਤਰ੍ਹਾਂ ਦੇ ਜਾਪਾਂ-ਤਾਪਾਂ ਨੂੰ ਗੁਰਬਾਣੀ ਵਿੱਚ ਕੋਈ ਥਾਂ ਨਹੀਂ। ਇਹ ਬ੍ਰਹਾਮਣ ਦੀਆਂ ਮਨੋਕਪੋਲ ਕਹਾਣੀਆ ਹਨ। ਗੁਰਬਾਣੀ ਦਾ ਫੁਰਮਾਣ ਹੈ:

ਸਿਰੀ ਰਾਗੁ ਮਹਲਾ 1॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ॥ 1॥ ਮੁੰਧੇ, ਗੁਣ ਦਾਸੀ ਸੁਖੁ ਹੋਇ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ॥ 1॥ ਰਹਾਉ॥ {ਪੰਨਾ 56-57}

ਕਾਨੜਾ ਮਹਲਾ 5॥ ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥ 2॥ 8॥ 19॥ (ਪੰਨਾ 1301)

ਤੁਹਾਡੇ ਚੇਲੇ-ਚਪਟੇ ਜਾਂ ਇੰਞ ਕਹਿ ਲਓ ਕਿ ਤੁਹਾਡੇ ਸਾਥੀ, ਬਾਬਾ ਸਰਬਜੋਤ ਸਿੰਘ ਬੇਦੀ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੱਦੀਆਂ ਲਾ ਕੇ ਮੱਥੇ ਟਿਕਵਾਉਣ ਵਾਲਾ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚ ਸਤਾਰਵੇਂ ਥਾਂ ਦੱਸਣ ਵਾਲਾ, ਜਦੋਂ ਕਿ ਗੁਰਬਾਣੀ ਮੁਤਾਬਕ ਕਿਸੇ ਮਨੁੱਖ ਦੀ ਕੋਈ ਵੀ ਕੁਲ ਜਾਂ ਜਾਤੀ ਨਹੀਂ:

ਗਉੜੀ ਕਬੀਰ ਜੀ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥ {ਪੰਨਾ 324}

ਜੱਗਬਾਣੀ ਵਿੱਚ ਝੂਠਾ ਬਿਆਨ ਛਪਵਾ ਕਿ ਹਰੀ ਸਿੰਘ ਰੰਧਾਵੇ ਵਾਲੇ ਦੀ ਮੱਦਦ ਕਰਨ ਲਈ ਮੈਦਾਨ ਵਿੱਚ ਉਤਰਿਆ ਹੈ। ਅਖੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਵੀ ਆਪਣੇ ਪੱਤਰ ਨੰਬਰ 36672 ਮਿਤੀ 3 ਅਗਸਤ 1973 ਵਿੱਚ ਇਹ ਲਿਖਿਆ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ। ਜਦੋਂ ਕਿ ਇਹ ਕੋਰਾ ਝੂਠ ਹੈ। ਇਸ ਪੱਤਰ (ਨੰਬਰ 36672 ਮਿਤੀ 3 ਅਗਸਤ 1973) ਦੇ ਮਤਾ ਨੰਬਰ 2 ਤੇ ਇਹ ਲਿਖਿਆ ਹੋਇਆ ਹੈ, “ਚਰਿਤ੍ਰੋਪਖਿਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ”।

ਹਰੀ ਸਿੰਘ ਰੰਧਾਵੇ ਵਾਲਾ, ਜਿਸਨੂੰ ਅਖੌਤੀ ਜੱਥੇਦਾਰ ਇਕਬਾਲ ਸਿੰਘ ਜੀ ਦਸਮ ਗ੍ਰੰਥ ਦਾ ਪ੍ਰਚਾਰਕ ਕਹਿ ਰਹੇ ਹਨ, ਭਾਲਿਆ ਨਹੀਂ ਥਿਆਇਆ ਕਿ ਉਹ ਹੈ ਕਿਥੇ? ਸ੍ਰ. ਮਲਕੀਤ ਸਿੰਘ ਜੀ ਦੇ ਰਾਹੀਂ ਉਹ ਬਿਆਨ ਦੇ ਰਿਹਾ ਹੈ ਕਿ ਦਸਮ ਗ੍ਰੰਥ ਬਾਰੇ ਮੇਰੇ ਨਾਲ ਕੋਈ ਵੀ ਵਿਚਾਰ ਚਰਚਾ ਕਰ ਸਕਦਾ ਹੈ ਪਰ ਜਦੋਂ ਸਟੇਜ ਤੇ ਬਿਠਾਇਆ ਗਿਆ ਤਾਂ ਟਪੂਸੀ ਮਾਰ ਕੇ ਅਹੁ ਗਿਆ ਅਹੁ ਗਿਆ ਵਾਲੀ ਗੱਲ ਸਾਬਤ ਕਰ ਵਿਖਾਈ। ਅਖੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਵਿਚਾਰ ਨਹੀਂ ਕਰਨੀ। ਹਰੀ ਸਿੰਘ ਦਾ ਇਹ ਬਿਆਨ ਵੀ ਸਚਾਈ ਤੋਂ ਕੋਂਹਾ ਦੂਰ ਹੈ, ਜਦੋਂ ਕਿ ਅਕਾਲ ਤਖਤ ਸਾਹਿਬ ਵਲੋਂ ਮਿਤੀ 27 ਨਵੰਬਰ 2006 ਨੂੰ ਜਾਰੀ ਪੱਤਰ ਵਿੱਚ ਮਤਾ ਨੰ: 2 ਤੇ ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ, “ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਦੀਰਘ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਨਿਰਨਾ ਲਿਆ ਜਾਂਦਾ ਹੈ ਕਿ ਗੁਰੂ ਪੰਥ ਨੂੰ ਸਮ੍ਰਪਤ ਵਿਦਵਾਨ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸਨੀ ਦੇ ਅਧਾਰ ਤੇ ਢੁਕਵਾਂ ਉੱਤਰ ਦੇਣ”। ਅਗਲੇ ਦਿਨ ਜਦੋਂ ਅਮਰੀਕਾ ਦੇ ਮੀਡੀਏ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਾਂ ਹਰੀ ਸਿੰਘ ਰੰਧਾਵੇ ਨੇ ਅਮਰੀਕਾ ਦੇ ਅਖਬਾਰਾਂ ਵਿੱਚ ਆਪਣਾ ਪੱਖ ਨਾ ਪੇਸ਼ ਕਰਕੇ ਸਗੋਂ ਹਿੰਦੂ ਅਖਬਾਰ ‘ਜਗਬਾਣੀ’, ਜੋ ਇਨ੍ਹਾਂ ਦਾ ਭਾਈਵਾਲ ਹੈ, ਨੂੰ ਆਪਣਾ ਪੱਖ ਪੇਸ ਕਰਨ ਲਈ ਚੁਣਿਆ। ਜੱਥੇਦਾਰ ਜੀ ਇਹ ਹੈ ਤੁਹਾਡੇ ਪਹਿਲਵਾਨਾਂ ਦੀ ਅਸਲੀਅਤ। ਪੈਸੇ ਦੇ ਕੇ ਖਬਰਾਂ ਛਪਵਾਉਣੀਆਂ।

ਲਓ ਹੁਣ ਸੁਣੋ ਤੁਸੀਂ ਆਪਣੀ ਤੇ ਆਪਣੇ ਪਹਿਲਵਾਨਾਂ ਦੀ ਅਸਲੀ ਅਤੇ ਸੰਖੇਪ ਕਹਾਣੀ।

ਜੱਥੇਦਾਰ ਜੀ ਤੁਸੀਂ ਰੇਡੀਓ ਸ਼ੇਰ-ਏ ਪੰਜਾਬ, ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਜਿਸਦੇ ਸੰਚਾਲਕ ਹਨ ਸ੍ਰ. ਕੁਲਦੀਪ ਸਿੰਘ, ਦੀ ਲਾਈਨ ਬੰਦ ਕਰਕੇ ਭੱਜ ਗਏ ਸੀ ਜਦੋਂ ਤੁਹਾਨੂੰ “ਚਰਿਤ੍ਰੋਪਖਿਯਾਨ’ ਦੇ 402ਵੇਂ ਚਰਿਤ੍ਰੋਪਖਿਯਾਨ ਦੀ ਵਿਆਖਿਆ ਕਰਨ ਲਈ ਕਿਹਾ ਗਿਆ ਸੀ।

ਦੂਜਾ ਵੱਡਾ ਸ਼ੇਰ ਡਾ. ਜੋਧ ਸਿੰਘ ਜਿਸਨੇ ਇਸ ਗ੍ਰੰਥ ਦਾ ਅੰਗਰੇਜੀ ਤੇ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਹੈ ਵੀ ਉਪਰੋਕਤ ਰੇਡੀਓ ਤੇ ਇਹ ਮੰਨ ਕੇ ਗਿਆ ਹੈ ਕਿ ਇਹ ਸਾਰਾ ਗ੍ਰੰਥ ਗੁਰੂ ਜੀ ਦਾ ਨਹੀਂ ਹੋ ਸਕਦਾ। ਇਸ ਦੀ ਰੀਕਾਰਡਿਗ ਵੀ www.singhsabhacanada.com  ਤੇ ਪਾਈ ਹੋਈ ਹੈ।

ਉਪਰੋਕਤ ਰੇਡੀਓ ਤੇ ਹੀ ਦਮਦਮੀ ਟਕਸਾਲ ਵਾਲਾ ਧੁੰਮਾ ਵੀ ਲਾਈਨ ਛੱਡ ਕੇ ਭੱਜਿਆ ਸੀ।

ਪ੍ਰੋ. ਹਰਭਜਨ ਸਿੰਘ ਵੀ ਚਰਚਾ ਕਰਨ ਤੋਂ ਭੱਜਿਆ ਹੈ। ਉਸਦੇ ਨਾਮ ਚਿੱਠੀਆਂ ਹਾਲੇ ਵੀ ਸਿੱਖ ਮਾਰਗ (www.sikhmarg.com) ਪੜ੍ਹੀਆਂ ਜਾ ਸਕਦੀਆਂ ਹਨ।

ਵਕੀਲ ਗੁਰਸ਼ਰਨਜੀਤ ਸਿੰਘ ਲਾਂਬਾ ਟੋਰਾਂਟੋ ਵਿੱਚ ਚਰਚਾ ਸਮੇਂ ਸਾਰੇ ਹੱਥਿਆਰ ਸੁੱਟ ਕੇ ਭੱਜਿਆ ਹੈ। ਇਹ ਰੀਕਾਰਡਿਗ ਸਾਡੇ ਕੋਲ ਹੈ।

ਡਾ ਹਰਪਾਲ ਸਿੰਘ ਪੰਨੂੰ ਤੇ ਹੋਰ ਬਾਕੀ ਦੇ ਛੋਟੇ ਮੱਲ ਵੀ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ।

ਭਾਈ ਇਕਬਾਲ ਸਿੰਘ ਜੀ, ਸਾਡਾ ਤੁਹਾਨੂੰ ਚੈਲਿੰਜ ਹੈ ਕਿ ਜਦੋਂ ਕਦੇ ਵੀ ਤੁਸੀਂ ਅਮਰੀਕਾ-ਕੈਨੇਡਾ ਲਿਫਾਫੇ ਇੱਕਠੇ ਕਰਨ ਆਓ ਤਾਂ ਆਪਣੇ ਆਉਣ ਦੀ ਸੂਚਨਾ ਮੀਡੀਏ ਰਾਹੀਂ ਸਾਨੂੰ ਜਰੂਰ ਦੇਣੀ। ਅਸੀਂ ਹਰ ਹਾਲਤ ਵਿੱਚ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਵਿਚਾਰ ਚਰਚਾ ਕਰਨ ਲਈ ਪਹੁੰਚਾਂਗੇ ਤਾਂ ਜੋ ਇਸ ਦਸਮ ਗ੍ਰੰਥ ਦੀ ਅਤੇ ਤੁਹਾਡੀ ਅਸਲੀਅਤ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾ ਸਕੇ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ

ਬਰੈਂਪਟਨ, ਵਿਨੀਪੈਗ, ਐਡਮੋਨਟਨ, ਵੈਨਕੂਵਰ,

ਯੂ. ਕੇ ਸਾਊਥਾਲ ਅਤੇ

ਅਮਰੀਕਾ ਨਿਊਯਾਰਕ-ਸੈਕਰਾਮਿੰਟੋ ।

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ {ਪੰਨਾ 904-905}

ਕਨੇਡਾ ਦੀਆਂ ਸਿੱਖ ਸੰਗਤਾਂ ਵਲੋਂ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿਚੋਂ ਛੇਕਿਆ!
ਟੋਰਾਂਟੋ (ਹਰਜਿੰਦਰ ਸਿੰਘ) ਕਨੇਡਾ ਦੇ ਸ਼ਹਿਰ ਟੋਰਾਂਟੋ ਅਤੇ ਇਸਦੇ ਨੇੜਲੇ ਸ਼ਹਿਰਾਂ ਦੇ ਸੂਝਵਾਨ ਤੇ ਗੁਰਮਤਿ ਦੇ ਚੇਤੰਨ ਸਿੱਖਾਂ ਦੇ ਭਰਵੇਂ ਇੱਕੱਠ ਨੇ ਸਰਬ ਸੰਮਤੀ ਨਾਲ ਤਖਤ ਸ੍ਰੀ ਪਟਨਾ ਸਾਹਿਬ ਦੇ ਪੁਜਾਰੀ ਨੂੰ ਉਸਦੀਆਂ ਗੁਰਮਤਿ ਵਿਰੋਧੀ ਅਤੇ ਗੈਰ ਇਖਲਾਕੀ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਪੰਥ ਵਿਚੋਂ ਛੇਕਣ ਦਾ ਮਤਾ ਸਾਰਿਆ ਨੇ ਹੱਥ ਖੜੇ ਕਰਕੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ। ਇਹ ਸਭ ਇੱਥੋਂ ਦੇ ਸਭ ਤੋਂ ਵੱਧ ਸਿੱਖ ਵਸੋਂ ਵਾਲੇ ਸ਼ਹਿਰ ਬਰੈਂਪਟਨ ਦੇ ਵਿੱਚ ਪੰਜਾਬੀ ਅਖਬਾਰ “ਪੰਜਾਬ ਗਾਰਡੀਅਨ” ਦੀ ਪਹਿਲੀ ਵਰ੍ਹੇਗੰਢ ਦੇ ਸੰਬੰਧ ਵਿੱਚ ਜੁੜੇ ਸਿੱਖ ਸੰਗਤਾਂ ਦੇ ਇੱਕਠ ਵਿੱਚ ਹੋਇਆ। ਖਾਸ ਗੱਲ ਇਹ ਹੈ ਕਿ ਇਸ ਪਰੋਗਰਾਮ ਵਿੱਚ ਗਿਆਨੀ ਇਕਬਾਲ ਸਿੰਘ ਵਲੋਂ ਜਾਰੀ ਕੀਤਾ ਇੱਕ ਫਤਵਾ, ਜਿਸ ਵਿੱਚ ਉਸ ਨੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨੂੰ ਕਿਸੇ ਵਿੱਚ ਵੀ ਸਿੱਖ ਮੰਚ ਤੋਂ ਨਾ ਬੋਲਣ ਦੇ ਆਦੇਸ਼ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਹੋਈ ਕਿ ਇਥੇ ਕੇਵਲ ਪ੍ਰੋ ਦਰਸ਼ਨ ਸਿੰਘ ਜੀ ਨੇ ਆਪਣਾ ਵਖਿਆਂਨ ਹੀ ਨਹੀਂ ਕੀਤਾ ਸਗੋਂ ਕਿ ਉਨਟਾਰੀਓ ਸੂਬੇ ਦੀਆਂ ਬਹੁਤ ਸਾਰੀਆਂ ਧਾਰਮਿਕ ਰਾਜਸੀ ਤੇ ਸਮਾਜਿਕ ਜੱਥੇਬੰਦੀਆਂ ਨੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਤੇ ਪ੍ਰਚਾਰ ਹਿੱਤ ਵਿੱਢੇ ਮੁਹਾਜ ਲਈ ਸਨਮਾਨਿਤ ਵੀ ਕੀਤਾ। ਇਹਨਾ ਵਿੱਚ ਪ੍ਰਮੁਖ ਹੈ ਪੰਜਾਬ ਗਾਰਡੀਅਨ ਟੋਰਾਂਟੋ, ਸਿੰਘ ਸਭਾ ਇੰਟਰਨੈਸ਼ਨਲ, ਸਿੱਖ ਲਹਿਰ, ਯੂਨਾਇਟਿਡ ਸਿੱਖ ਫੈਡਰੇਸ਼ਨ, ਪੰਥਕ ਗਤਕਾ ਅਖਾੜਾ ਅਤੇ ਇਸਤੋਂ ਇਲਾਵਾ ਇਥੋਂ ਦੇ ਬਹੁਤ ਸਾਰੇ ਵੱਡੇ ਗੁਰਦੁਆਰਿਆਂ ਦੇ ਪ੍ਰਬੰਧਕੀ ਸੱਜਣ ਅਤੇ ਅਤੇ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੀਆਂ ਸਭਾਵਾਂ ਵੀ ਹਾਜਰ ਸਨ। ਇਹ ਮਤਾ ਭਾਈ ਅਮਰੀਕ ਸਿੰਘ ਮੁਕਤਸਰ ਜੋ ਕਿ ਮਨੁੱਖੀ ਹਕਾਂ ਦੀ ਲੜਾਈ ਵਿੱਚ ਮੋਢੀ ਹਨ ਉਹਨੇ ਪੇਸ਼ ਕੀਤਾ। ਇਸ ਪਰੋਗਰਾਮ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਬੋਲਦਿਆਂ ਆਖਿਆ ਕਿ ਸਾਨੂੰ ਸਿੱਖਾਂ ਨੂੰ ਹੁਣ ਪੂਰੀ ਤਰ੍ਹਾਂ ਹੁਸ਼ਿਆਰੀ ਤੇ ਚੇਤੰਨਤਾ ਨਾਲ ਕੰਮ ਕਰਨਾ ਪਵੇਗਾ ਨਹੀਂ ਤਾਂ ਬਿਪਰਵਾਦ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਲਈ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਹੋਰਨਾਂ ਗ੍ਰੰਥਾਂ ਦੀ ਪ੍ਰਸਿੱਧੀ ਕਰ ਰਿਹਾ ਹੈ। ਸਿੰਘ ਸਾਹਿਬ ਅਨੁਸਾਰ ਇਹ ਸਾਰਾ ਕੰਮ ਰਾਸ਼ਟਰੀ ਸਿੱਖ ਸੰਗਤ ਅਤੇ ਉਸ ਦੇ ਹੱਥ ਠੋਕੇ ਬਣੇ ਹੋਏ ਬਹੁਤ ਸਾਰੀਆਂ ਨਾਮਵਰ ਸਿੱਖ ਸ਼ਖਸੀਅਤਾਂ ਦਾ ਹੈ। ਉਹਨਾਂ ਨੇ ਕਿਹਾ ਕਿ ਇੱਕ ਵੈਬਸਾਈਟ (http://www.sangatsansar.com/) ਤੇ ਜਾ ਕੇ ਤੁਸੀਂ ਉਹਨਾਂ ਦਾ ਨਾ ਤੇ ਸੰਸਥਾਂ ਵੀ ਵੇਖ ਸਕਦੇ ਹੋ ਜੋ ਕਿ ਆਰ ਐਸ ਐਸ ਦਾ ਹੱਥ ਠੋਕਾ ਹੈ ਤੇ ਸਹੀ ਗੁਰਮਤਿ ਦੇੁ ਪ੍ਰਸਾਰ ਦਾ ਵਿਰੋਧ ਕਰਦੇ ਹਨ। ਸੋ ਟੋਰਾਂਟੋ ਦੇ ਸਿੱਖਾਂ ਵਲੋਂ ਗਿਆਨੀ ਇਕਬਾਲ ਸਿੰਘ ਜਾਰੀ ਕੀਤੇ ਫਤਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ।

ਸਰਦਾਰ ਮਨਜੀਤ ਸਿੰਘ ਮਾਂਗਟ ਨੇ ਪੰਜਾਬ ਗਾਰਡੀਅਨ ਅਖਬਾਰ ਬਾਰੇ ਵੀਚਾਰ ਦਿੱਤੇ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਵਿੱਚ ਭਾਈ ਬਲਦੇਵ ਸਿੰਘ ਜੀ ਨੇ ਗੁਰਬਾਣੀ ਸਿਧਾਂਤ ਦੀ ਸਹੀ ਵਿਆਖਿਆਂ ਬਾਰੇ ਗੱਲ ਕੀਤੀ। ਸਰਦਾਰ ਰਘਬੀਰ ਸਿੰਘ ਬੈਂਸ ਨੇ ਆਪਣੇ ਤਿਆਰ ਕੀਤੇ ਸਿੱਖ ਇਨਸਾਈਕਲੋਪੀਡੀਆ ਅਤੇ ਹੋਰ ਕਈ ਦੇ ਸਮਾਜਿਕ ਸਮਸਿਆਂ ਜਿਵੇਂ ਨਸ਼ਾ, ਭਰੂਣ ਹੱਤਿਆ ਬਾਰੇ ਅਰੰਭੇ ਹੋਏ ਕਾਰਜਾਂ ਬਾਰੇ ਜਾਣਕਾਰੀ ਦਿੱਤੇ। ਸਰਦਾਰ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਜੰਤਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇ ਉਹਨਾਂ ਦਾ ਕੌੜਾ ਤਜਰਬਾ ਕਲੰਡਰ ਦੀ ਤੱਥ ਖੋਜ ਕਮੇਟੀ ਨਾਲ ਮੁਲਕਾਤਾਂ ਸਮੇਂ ਹੋਇਆ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਇੱਕ ਹਾਸ ਰਸ ਕਵਿਤਾ ਸੁਣਾਈ ਕਿ ਉਹ ਸੁਪਨੇ ਵਿੱਚ ਇੱਕ ਸਾਧ ਬਣਕੇ ਕਿਵੇ ਲੋਕਾਂ ਨੂੰ ਲੁੱਟਦਾ ਹੈ। ਇਹ ਸਾਧਾਂ ਤੇ ਇੱਕ ਕਰਾਰੀ ਚੋਟ ਹੈ। ਇਸ ਤੋਂ ਇਲਾਵਾ ਡਾ ਗਰਤਰਨ ਸਿੰਘ ਹੁਰਾਂ ਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਬੀਬੀ ਇੰਦਰ ਪਾਲ ਕੌਰ ਨੇ ਗੁਰਮਤਿ ਵੀਚਾਰ ਕਰਦਿਆ ਦੱਸਿਆ ਕਿ ਕਿਵੇਂ ਅਸੀਂ ਆਪਣਾ ਜੀਵਨ ਗੁਰਬਾਣੀ ਅਨੁਸਾਰ ਢਾਲ ਕੇ ਸੁਖੀ ਜੀਅ ਸਕਦੇ ਹਾਂ ਅਤੇ ਖੁਸ਼ੀਆਂ ਖੇੜੇ ਪਰਾਪਤ ਕਰ ਸਕਦੇ ਹਾਂ। ਤਕਰੀਬਨ 800 ਦੇ ਕਰੀਬ ਸਿਖ ਸੰਗਤ ਵਾਲੇ ਇਸ ਸਮਾਗਮ ਵਿੱਚ ਹਰੇਕ ਬੁਲਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੀ ਸਰਵਉਚਤਾ ਨੂੰ ਪੁਜਾਰੀ ਜਮਾਤ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਨੌਤੀਆਂ ਪ੍ਰਤੀ ਸਿੱਖ ਪੰਥ ਵਿੱਚ ਜਾਗਰਤੀ ਪੈਦਾ ਕਰਨ ਬਾਰੇ ਗੱਲ ਕੀਤੀ। ਇਸ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਗੁਰਦੇਵ ਸਿੰਘ ਸੱਧੇਵਾਲੀਆ ਜੋਕਿ ਪੰਜਾਬ ਗਾਰਡੀਅਨ ਅਖਬਾਰ ਦੇ ਸੰਪਾਦਕ ਵੀ ਹਨ, ਨੇ ਕੀਤੀ। ਇਸ ਦੇ ਨਾਲ ਸਾਰੇ ਬੁਲਾਰਿਆਂ ਨੁੰ ਸਨਮਾਨਿਤ ਵੀ ਕੀਤਾ ਗਿਆਂ। ਇਸ ਮੌਕੇ ਕਈ ਜੱਥੇਬੰਦੀਆਂ ਵਲੋਂ ਸਿੱਖ ਸਾਹਿਤ ਨਾਲ ਸੰਬੰਧਤ ਕਿਤਾਬਾਂ ਤੇ ਡਿਸਕਾਂ ਦੇ ਸਟਾਲ ਵੀ ਲਾਏ ਗਏ ਸਨ। ਖਾਸ ਖਿੱਚ ਦਾ ਕੇਂਦਰ ਸੀ ਸਿੰਘ ਸਭਾ ਇੰਟਰਨੈਸ਼ਨਲ ਵਲੋਂ ਪ੍ਰਦਰਸ਼ਿਤ ਕੀਤੇ ਭਨਿਆਰੇ ਵਾਲੇ ਸਾਧ ਦੇ ਗ੍ਰੰਥ ਅਤੇ ਉਸ ਬਾਰੇ ਦਿੱਤੀ ਜਾਣਕਾਰੀ। ਇੰਝ ਇਹ ਟੋਰਾਂਟੋ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉਚਤਾ ਅਤੇ ਸਹੀ ਗੁਰਮਤਿ ਦਾ ਪ੍ਰਸਾਰ ਕਰਨ ਵਾਲੀਆਂ ਜੱਥੇਬੰਦੀਆਂ ਦਾ ਪਰੋਗਰਾਮ ਯਾਦਗਾਰੀ ਹੋ ਨਿਬੜਿਆ।

ਅਖੰਡ ਕੀਰਤਨੀਆਂ ਦੀ ਸਾਧ ਸੰਗਤ ਨੇ ਪ੍ਰਿਸੀਪਲ ਹਰਭਜਨ ਸਿੰਘ ਮਿਸ਼ਨਰੀ ਦੀ ਫੋਟੋ ਨੂੰ ਅਜਾਇਬ ਘਰ ਚੋਂ ਹਟਾਉਣ ਦਾ ਮਤਾ ਪਾਸ ਕੀਤਾ।
ਸੈਕਰਾਮੈਂਟੋ (ਸਵੱਦੀ ਨਿਊਜ਼) ਅਖੰਡ ਕੀਰਤਨੀਆਂ ਅਤੇ ਸੰਤ ਮਾਨ ਸਿੰਘ ਪਿਹੇਵੇ ਵਾਲੇ ਦੀ ਸਾਧ ਸੰਗਤ ਨੇ ਸੈਕਰਾਮੈਂਟੋ ਵਿੱਚ ਦਸਮ ਗਰੰਥ ਦੇ ਹੱਕ ਵਿੱਚ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਸੀ। ਅਖੰਡ ਕੀਰਤਨੀਆਂ ਨੇ ਫਰੀਮਾਂਟ ਵਿੱਚ ਰੈਣ-ਸੁਬਾਈ ਰੱਖ ਕੇ ਦੂਰੋ-ਨੇੜਿਉ ਅਖੰਡ ਕੀਰਤਨੀ ਅਤੇ ਨਵੇਂ ਸਮਝੋਤੇ ਤਹਿਤ ਸੰਤ ਮਾਨ ਸਿੰਘ ਪਿਹੋਵੇ ਵਾਲੇ ਦੇ ਚੇਲੇ ਇਕੱਠੇ ਕਰ ਲਏ। ਬਾਕੀ ਕੈਲੇਫੋਰਨੀਆਂ ਦਾ ਫੋਟੋ-ਮਾਫੀਆਂ ਵੀ ਅਖਬਾਰਾਂ ਵਿੱਚ ਨਾਂ ਲਗਾਉਣ ਲਈ ਇਸ ਸੈਮੀਨਾਰ ਵਿੱਚ ਸ਼ਾਮਲ ਹੋ ਗਿਆ। ਇਨਾਂ ਕੁੱਝ ਕਰਨ ਦੇ ਵਾਵਜ਼ੂਦ ਵੀ ਕੋਈ ਬਹੁਤਾ ਇਕੱਠ ਨਹੀਂ ਕਰ ਸਕੇ। ਮਿਲੀਆਂ ਖਬਰਾਂ ਅਨੁਸਾਰ ਲੋਕਲ ਸੰਗਤ ਵਿਚੋਂ ਹਾਜ਼ਰੀ ਨਾ ਮਾਤਰ ਹੀ ਸੀ। ਅਖੰਡ ਕੀਰਤਨੀ ਇਸ ਤਰਾਂ ਤਿਆਰ-ਬਰ-ਤਿਆਰ ਘੁੰਮਦੇ ਦੇਖੇ ਗਏ ਜਿਵੇਂ ਕਿਤੇ ਜਮਰੌਦ ਦਾ ਕਿਲਾ ਫਤਹ ਕਰਨਾ ਹੁੰਦਾ। ਅਸਲ ਵਿੱਚ ਸੈਮੀਨਾਰ ਦਾ ਮਤਲਬ ਤਾਂ ਹੁੰਦਾ ਹੈ ਕਿ ਲੋਕ ਆਹਮਣੋ-ਸਾਹਮਣੇ ਸੁਆਲ-ਜੁਆਬ ਕਰਨ ਪਰ ਇਹ ਤਾਂ ਆਪਣੇ ਮਤਲਬ ਦੀਆਂ ਗੱਲ ਕਰਕੇ ਤੁਰਦੇ ਬਣੇ। ਭਾਵੇਂ ਇਨਾਂ ਦੀ ਸਾਧ ਸੰਗਤ ਨੇ ਮਤੇ ਤਾਂ ਤਿੰਨ ਚਾਰ ਪਾਸ ਕੀਤੇ ਪਰ ਅਹਿਮ ਮਤਾ ਜਿਸ ਬਾਰੇ ਖਾਲਸਾ ਪੰਥ ਨੂੰ ਸੋਚਣਾ ਚਾਹੀਦਾ ਹੈ। ਉਹ ਇਹ ਹੈ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਹੜੇ ਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ, ਭਾਵ ਪ੍ਰਿਸੀਪਲ ਹਰਭਜਨ ਸਿੰਘ ਜਿੰਨਾਂ ਨੇ ਸਿੱਖ ਕੌਮ ਨੂੰ ਬ੍ਰਹਮਣਵਾਦ ਦੇ ਜੂਲੇ ਥੱਲਿਉ ਕੱਢਣ ਦਾ ਯਤਨ ਕੀਤਾ ਹੈ। ਇਨਾਂ ਦੀ  ਸਾਧ ਸੰਗਤ, ਮਤਾ ਪਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਕਹਿੰਦੀ ਹੈ ਕਿ ਪ੍ਰਿਸੀਪਲ ਹਰਭਜਨ ਸਿੰਘ ਦੀ ਤਸਵੀਰ ਨੂੰ ਕੇਂਦਰੀ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਤੋਂ ਲਾਹਿਆ ਜਾਵੇ। ਕਿੰਨੇ ਸਬੱਬ ਦੀ ਗੱਲ ਹੈ ਕਿ ਇਹੀ ਗੱਲ ਆਰ ਐਸ ਐਸ ਦਾ ਆਗੂ ਸੁਦਰਸ਼ਨ ਕਹਿ ਰਿਹਾ ਕਿ ਪ੍ਰਿਸੀਪਲ ਹਰਭਜਨ ਸਿੰਘ ਨੇ ਹਿੰਦੂ ਅਤੇ ਸਿੱਖਾਂ ਦੇ ਨੂੰਹ ਮਾਸ ਦੇ ਪਵਿੱਤਰ ਰਿਸਤੇ ਵਿੱਚ ਤਰੇੜਾ ਪਾਈਆਂ ਹਨ ਅਤੇ ਹਿੰਦੂ ਸੰਸਕ੍ਰਿਤੀ ਨੂੰ ਚੈਲੰਜ ਕੀਤਾ ਹੈ। ਪਰ ਦੂਸਰੇ ਪਾਸੇ ਸੁਦਰਸ਼ਨ ਦੀ ਕਹੀ ਗੱਲ ਤੇ ਅਖੰਡ ਕੀਰਤਨੀਆਂ ਦੀ ਸਾਧ ਸੰਗਤ ਮੋਹਰ ਲਾ ਰਹੀ ਹੈ। ਇਸ ਪ੍ਰੋਗ੍ਰਾਮ ਵਿੱਚ ਸਵਿੰਦਰ ਸਿੰਘ, ਬਲਜੀਤ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਹਰਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਮਾਨ ਨੇ ਆਪਣੇ ਪਰਚੇ ਪੜ੍ਹੇ। ਕੁੱਝ ਬੁਲਾਰਿਆਂ ਦੀਆਂ ਮੂਵੀਆਂ ਦਿਖਾ ਕੇ ਹੀ ਡੰਗ ਟਪਾਇਆ। ਡਾ ਜੋਧ ਸਿੰਘ, ਪ੍ਰੋ ਅਨੁਰਾਗ ਸਿੰਘ ਪਤਾ ਨਹੀਂ ਕਿਸ ਕਾਰਨ ਅਖੰਡ ਕੀਰਤਨੀਆਂ ਦੀ ਸਾਧ ਸੰਗਤ ਵਿੱਚ ਨਹੀਂ ਆਏ। ਕੁੱਲ ਮਿਲਾ ਕੇ ਪ੍ਰੋਗ੍ਰਾਮ ਠੁੱਸ ਜਿਹਾ ਹੀ ਰਿਹਾ।

ਅਸ਼ਲੀਲ਼ ਰਚਨਾ ਚਰਿਤਰੋ-ਪਖਿਆਨ
ਪਰਮ ਕਿਰਪਾਲੂ ਵੀਰ ਜੀਓ।

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕਾ ਖਾਲਸਾ॥

ਵੀਰ ਜੀ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਕੋਲੋਂ ਖਿਮਾਂ ਮੰਗ ਰਿਹਾ ਹਾਂ, ਕਿਉਂਕਿ ਇਸ ਈ-ਮੇਲ ਰਾਹੀਂ ਮੈਂ ਆਪ ਜੀ ਨੂੰ ਇੱਕ ਅਜਿਹੀ ਘਟੀਆ ਅਸ਼ਲੀਲ ਰਚਨਾ ਭੇਜਣ ਦੀ ਗੁਸਤਾਖੀ ਕਰ ਰਿਹਾ ਹਾਂ, ਜਿਸ ਬਾਰੇ ਸਾਡੇ ਕੁੱਝ ਭਰਾ ਪੰਥ ਵਿਰੋਧੀ ਸ਼ਕਤੀਆਂ ਦੇ ਢਾਹੇ ਚੜ੍ਹ ਕੇ ਇਸਨੂੰ ਇੱਕ ਅਜਿਹੀ ਲਾਸਾਨੀ ਸ਼ਖਸ਼ੀਅਤ ਨਾਲ ਜੋੜਣ ਦੀ ਬੇਵਕੂਫੀ ਕਰ ਰਹੇ ਹਨ, ਜਿਹੜੀ ਮਹਾਨ ਆਤਮਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਸਰੂਪ ਸੀ।

ਹੁਣ ਤੱਕ ਦਾਸ ਸਿੱਖ ਵਿਦਵਾਨਾਂ ਦੇ ਕਹੇ ਅਨੁਸਾਰ ਹੀ ਚਰਿਤਰੋ-ਪਖਿਆਨ ਵਰਗੀ ਰਚਨਾ ਨੂੰ ਗੁਰੂ ਕ੍ਰਿਤ ਨਹੀਂ ਸੀ ਮੰਨਦਾ। ਪਰ ਇੱਕ ਪੰਥਕ ਵੈੱਬਸਾਈਟ ਵਲੋਂ ਇਸ ਬਾਬਤ ਕੀਤੇ ਜਾ ਰਹੇ ਧੜੱਲੇਦਾਰ ਪ੍ਰਚਾਰ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੁੱਝ ਧਾਰਮਿਕ ਆਗੂਆਂ ਵਲੋਂ ਇਸ ਰਚਨਾ ਨੂੰ ਗੁਰੂ ਕ੍ਰਿਤ ਸਾਬਤ ਕਰਨ ਦਾ ਦਾਅਵਾ ਕਰਨਾ, ਉਪਰੋਂ ਗੁਰਚਰਨਜੀਤ ਸਿੰਘ ਲਾਂਬਾ/ਜੋਧ ਸਿੰਘ ਵਰਗਿਆਂ ਵਲੋਂ ਇਸ ਰਚਨਾ ਨੂੰ ਆਧਾਰ ਬਣਾ ਕੇ ਇਸਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਿੱਖ ਵਿਰੋਧੀ ਕਹਿਣਾ, ਆਦਿਕ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਇਸ ਰਚਨਾ ਦੀ ਅਸਲੀਅਤ ਜਾਣੀ ਜਾਵੇ।

ਸਭ ਤੋਂ ਪਹਿਲਾਂ ਡਾਕਟਰ ਕੁਲਬੀਰ ਸਿੰਘ ਥਿੰਦ ਦੀ ਵੈਬਸਾਈਟ ਤੋਂ ਇਹ ਰਚਨਾ ਲੱਭੀ, ਪਰ ਥਿੰਦ ਸਾਹਿਬ ਨੂੰ no translation ਟਿੱਪਣੀ ਦੇ ਕੇ ਇਸ ਰਚਨਾ ਦੇ ਅਰਥਾਂ ਤੋਂ ਆਪਣਾ ਖਹਿੜਾ ਛੁਡਾਉਂਦੇ ਡਿੱਠਾ। ਹੋਰ ਖੋਜ -ਭਾਲ ਕਰਨ ਉਪਰੰਤ ਪ੍ਰਸਿੱਧ (ਮਹਾਂਪੁਰਖ) ਬਾਬਾ ਵਿਰਸਾ ਸਿੰਘ ਦੀ ਸਾਈਟ ਤੋਂ ਇਹ ਰਚਨਾ ਵਿਆਖਿਆ ਸਹਿਤ ਮਿਲ ਹੀ ਗਈ।

ਕਿਉਂਕਿ ਇਸ ਰਚਨਾ ਨੂੰ ਗੁਰੂ ਕ੍ਰਿਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ, ਸੋ ਦਾਸ ਨੂੰ ਇਸੇ ਮਜਬੂਰੀ ਤਹਿਤ ਹੀ ਇਹ ਗੰਦ ਮੰਦ ਪੜ੍ਹਣਾ ਪਿਆ। ਇਸ ਅਸ਼ਲੀਲ ਰਚਨਾ ਨੂੰ ਆਪ ਜੀ ਵਰਗੇ ਗੁਰਮੁੱਖਾਂ ਕੋਲ ਭੇਜਣ ਦਾ ਬੱਜਰ ਪਾਪ ਇਸ ਮਕਸਦ ਨਾਲ ਕਰਨਾ ਪੈ ਰਿਹਾ ਹੈ ਕਿ ਦਾਸ ਨੂੰ ਤਾਂ ਇਸ ਕੂੜ ਕਬਾੜ ਵਿਚੋਂ ਕੋਈ ਅਧਿਆਤਮਕ ਸੰਦੇਸ਼ ਨਜਰੀਂ ਨਹੀਂ ਆਇਆ, ਜੇਕਰ ਇਸਨੂੰ ਗੁਰੂ ਸਾਹਿਬ ਨਾਲ ਜੋੜਣ ਵਾਲੇ ਸਾਡੇ ਭੁੱਲੜ ਭਰਾ ਇਸਨੂੰ ਪੜ੍ਹ ਕੇ ਅਜੇ ਵੀ ਕੁੱਝ ਕਹਿਣਾ ਚਾਹੁੰਦੇ ਹੋਣ, ਤਾਂ ਅਸੀਂ ਉਹਨਾਂ ਦੇ ਵਿਚਾਰ ਪੜ੍ਹ ਕੇ ਆਪਣੇ ਆਪ ਨੂੰ ਧੰਨ-ਭਾਗ ਸਮਝਾਂਗੇ। ਪਰ ਸ਼ਰਤ ਕੇਵਲ ਇਹੀ ਹੈ ਕਿ ਹੁਣ ਤੱਕ ਲਾਂਬਾ ਸਾਹਿਬ ਅਤੇ ਯੂਨੀਵਰਸਿਟੀਆਂ ਦੇ ਪਾੜਿਆਂ ਦੇ ਆਖੇ ਲੱਗ ਕੇ ਉਹ ਜਿਸਨੂੰ ਗੁਰੂ ਕ੍ਰਿਤ ਸਮਝੀ ਬੈਠੇ ਸਨ, ਉਸਦੀ ਹੂ-ਬਹੂ ਵਿਆਖਿਆ ਆਪਣੇ ਪਰਿਵਾਰ ਵਿੱਚ ਬੈਠ ਕੇ ਸਰਵਨ ਕਰਾਉਣ।

ਗੁਰੂ ਪਿਆਰਿਓ, ਕਾਲਜੇ ਤੇ ਪੱਥਰ ਰੱਖ ਕੇ ਚਰਿਤਰੋ-ਪਖਿਆਨ ਦੇ ਇਹਨਾਂ 13 ਭਾਗਾਂ ਨੂੰ ਜਰਾ ਪੜ੍ਹ ਕੇ ਤਾਂ ਦੇਖੋ, ਸ਼ਰਮ ਆਉਂਦੀ ਹੈ, ਉਹਨਾਂ ਅਨਸਰਾਂ ਤੇ, ਜਿਹੜੇ ਇਸਨੂੰ ਗੁਰੂ ਕ੍ਰਿਤ ਕਹਿ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦਾ ਕੁਕਰਮ ਕਰ ਰਹੇ ਹਨ।

ਇਹ ਅਸ਼ਲੀਲ ਰਚਨਾ ਆਪ ਜੀ ਤੱਕ ਪਹੁੰਚਾਉਣ ਦਾ ਮੇਰਾ ਮਕਸਦ ਆਪ ਜੀ ਦਾ ਦਿਲ ਦੁਖਾਉਣਾ ਬਿਲਕੁੱਲ ਨਹੀਂ, ਸਗੋਂ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਸਿਧਾਂਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਸਾਵਧਾਨ ਕਰਨਾ ਹੀ ਹੈ।

ਇਸ ਅਸ਼ਲੀਲ਼ ਰਚਨਾ ਨੂੰ ਸਾਹਿਬੇ-ਕਮਾਲ ਨਾਲ ਜੋੜਣ ਦਾ ਹੀਲਾ ਕਰਦੇ ਵੀਰੋ, ਜਾਣ ਬੁੱਝ ਕੇ ਸਿੱਖ ਪੰਥ ਵਿੱਚ ਦੁਫੇੜ ਪੈਦਾ ਕਰਨ ਦੀ ਕੋਸ਼ਿਸ਼ ਤਿਆਗ ਦਿਓ। ਬਾਬੇ ਨਾਨਕ ਦੀ ਸਿੱਖੀ ਦਾ ਵਾਸਤਾ ਜੇ, ਹੁਣ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਅਜਿਹੇ ਕੂੜ-ਕਬਾੜ ਨੂੰ ਅਟਲਾਂਟਿਕ ਮਹਾਂਸਾਗਰ ਵਿੱਚ ਹਮੇਸ਼ਾਂ ਲਈ ਗਰਕ ਕਰ ਦਿਓ, ਨਹੀਂ ਤਾਂ ਭਰਾਵੋ, ਸਿੱਖ ਇਤਿਹਾਸ ਨੂੰ ਕਲੰਕਤ ਕਰਨ ਲਈ ਜਿੰਮੇਵਾਰ ਤੁਸੀਂ ਖੁੱਦ ਹੋਵੋਗੇ।

ਗੁਰੂ ਚਰਨਾਂ ਦਾ ਭੌਰਾ,

ਇੰਜੀ: ਗੁਰਮੀਤ ਸਿੰਘ ਕਾਦੀਆਨੀ

ਕਪੂਰਥਲਾ

ਪਾਠਕਾਂ ਨੂੰ ਬੇਨਤੀ ਹੈ ਕੇ ਉਹ ਹੇਠ ਲਿਖੇ ਲਿੰਕ ਤੇ ਜਾਕੇ ਦੇਖ ਸਕਦੇ ਹਨ: Gobind Sadan-Details for Dasam Granth v5-1

ਖਬਰਦਾਰ ਹੁਸ਼ਿਆਰ ਖਾਲਸਾ ਪੰਥ ਜੀ, ਇਹਨਾਂ ਅਖੌਤੀ ਹੁਕਮਨਾਮਿਆਂ ਤੋਂ: ਗੁਰਾਇਆ ਜਰਮਨੀ
ਕਲੋਨ (ਜਰਮਨੀ) 21 ਫਰਬਰੀ (ਕਾਬਲ ਸਿੰਘ) ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪੰਥ ਦੇ ਮਜੂਦਾ ਹਲਾਤਾਂ ਪਰ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ, ਖਾਲਸਾ ਪੰਥ ਨੂੰ ਖਬਰਦਾਰ ਹੁਸ਼ਿਆਰ ਹੋ ਜਾਣਾ ਚਾਹੀਦਾ ਹੈ ।ਇਹ ਜੋ ਪਿਛਲੇ ਦਿਨਾਂ ਵਿਚ ਪਟਨਾ ਸਾਹਿਬ ਜੀ ਦੇ ਮੁਖ ਸੇਵਾਦਾਰ ਗਿਆਨੀ (ਅਸਲ ਵਿਚ ਆਰ ਐਸ ਐਸ ਦੇ ਏਜੈਂਟ) ਨੇ ਅਪਣਾ ਅਖੌਤੀ ਮੁਕਮਨਾਮਾ ਸਿੱਖ ਕੌਮ ਦੇ ਨਾਂ ਜ਼ਾਰੀ ਕੀਤਾ ਹੈ ਇਹ ਕੋਈ ਅਚਨਚੇਤ ਵਿਚ ਨਹੀਂ ਹੋਇਆ ਹੈ ਇਹ ਇਕ ਖਾਲਸਾ ਪੰਥ ਦੇ ਦੁਸ਼ਮਨਾਂ ਦੀ ਬਹੁਤ ਹੀ ਵੱਡੀ ਸਾਜਿਸ਼ ਹੈ।ਕਿਉਂਕਿ ਖਾਲਸਾ ਪੰਥ ਇਸ ਸਾਲ ਸ਼ਬਦ ਗੁਰੂ ਦੀ ਤੀਸਰੀ ਸ਼ਤਾਬਦੀ ਮਨ੍ਹਾ ਰਿਹਾ ਹੈ, ਅਸਲ ਵਿਚ ਸਿੱਖ ਕੌਮ ਦਾ ਧਿਆਨ ਅਪਣੇ ਅਸਲ ਮੁਦੇ ਵਲੋਂ ਹਟਾ ਕੇ ਆਪਸੀ ਵਿਬਾਦਾਂ ਅਤੇ ਭਰਾ ਮਾਰੂ ਨੀਤੀ ਵਿਚ ਉਲਝਾਣ ਤੋਂ ਸਿਵਾ ਕੁਛ ਨਹੀਂ ਹੈ ।ਖਾਲਸਾ ਜੀ ਸਾਨੂੰ ਸੱਭ ਨੂੰ ਬਹੁਤ ਹੀ ਵਿਬੇਕ ਬੁਧੀ ਨਾਲ ਸੋਚਣਾ ਚਾਹੀਦਾ ਹੈ ਕਿ ਜਿਸ ਰਹਿਤ ਮਰਯਾਦਾ ਨੂੰ ਖਾਲਸਾ ਪੰਥ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ 15 ਸਾਲਾਂ ਦੀ ਅਣਥੱਕ ਮਿਹਨਤ ਨਾਲ ਤਿਆਰ ਕੀਤਾ ਸੀ ਅਤੇ ਕਰੀਬ 60 ਸਾਲਾਂ ਤੋਂ ਉਤੇ ਇਹ ਪੰਥ ਉਤੇ ਲਾਗੂ ਚਲੀ ਆ ਰਹੀ ਹੈ, ਦੂਜਾ ਨਾਨਕ ਸ਼ਾਹੀ ਕਲੰਡਰ ਜੋ ਸਿੱਖ ਵਿਦਵਾਨਾਂ ਦੀ ਅਣਥੱਕ ਮਿਹਨਤ ਨਾਲ ਤਿਆਰ ਹੋਇਆ  ਅਤੇ 11 ਮੈਂਬਰੀ ਕਮੇਟੀ ਨੇ ਇਸ ਵਿਚ ਜੋ ਕਮੀਆਂ ਸਨ ਸਰਬ ਸੰਮਤੀ ਨਾਲ ਦੂਰ ਕਰ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਸ ਨੂੰ ਲਾਗੂ ਹੋਏ ਨੂੰ ਵੀ ਕਰੀਬ 7 ਸਾਲ ਬੀਤ ਗਏ ਹਨ ਜੋ ਕਿ ਸਿੱਖ ਕੌਮ ਦੀ ਅਜਾਦ ਹਸਤੀ ਦਾ ਪ੍ਰਤੀਕ ਹੈ ਜਿਸ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਹੈ, ਕਿਆ ਇਹਨਾਂ ਗੁਰੂ ਪੰਥ ਦੇ ਦੋਖੀਆਂ ਨੂੰ ਅੱਜ ਕਮੀਆਂ ਦਿਖਾਈ ਦਿਤੀਆਂ ਹਨ ? ਹਾਂ ਕਮੀਆਂ ਤਾਂ ਪਹਿਲਾਂ ਤੋਂ ਹੀ ਹਨ ਉਹ ਇਹ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਨਹੀਂ ਵਿਸਾਖ ਵਿਚ ਹੋਇਆ ਸੀ ਦੂਸਰਾ ਮੱਸਿਆ ਅਤੇ ਪੂਰਨਮਾਸੀ ਨਾਲ ਸਿੱਖ ਕੌਮ ਦਾ ਦੁਰ ਦਾ ਵੀ ਸਵੰਧ ਨਹੀਂ ਹੈ ਪਰ ਇਹ ਸਾਡੇ ਕੇਸਾਧਾਰੀ ਹਿੰਦੂ (ਡੇਰੇਦਾਰਾਂ) ਨੂੰ ਪ੍ਰਵਾਨ ਨਹੀਂ ਸੀ ਇਸ ਕਰ ਕੇ ਹੀ ਉਸ ਵਖਤ ਇਨ੍ਹਾਂ ਨੇ 11 ਮੈਂਬਰੀ ਕਮੇਟੀ ਪਾਸੋਂ ਜਬਰਦਸਤੀ ਕਲੰਡਰ ਵਿਚ ਪੁਆਇਆ ਸੀ ।ਨਹੀਂ ਖਾਲਸਾ ਪੰਥ ਜੀ ਇਹ ਸੱਭ ਆਰ ਐਸ ਐਸ (ਹਿੰਦੀ ਹਿੰਦੂ ਹਿੰਦੁਸਤਾਨ) ਵਲੋਂ ਅਤੇ ਉਸ ਪਾਸ ਵਿਕੇ ਹੋਏ ਉਹਨਾਂ ਦੇ ਗੁਲਾਮ ਸਾਡੇ ਧਾਰਮਕ ਅਤੇ ਰਾਜਨੀਤਕ ਲੀਡਰਾਂ ਵਲੋਂ ਇਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਸਿੱਖ ਪੰਥ ਨੂੰ ਬੁਧੂ ਬਨ੍ਹਾ ਕੇ ਇਕ ਇਸ ਅਹਿਮ ਮੌਕੇ ਤੇ ਨਾਨਕ ਸ਼ਾਹੀ ਕਲੰਡਰ ਦਾ ਹੀ ਭੋਗ ਪਾ ਦਿਤਾ ਜਾਵੇ ਅਤੇ ਖਾਲਸਾ ਪੰਥ ਵਲੋਂ ਤਿਆਰ ਕੀਤੀ ਹੋਈ ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਹੀ ਬਦਲ ਕੇ, ਕੇਸਾਧਾਰੀ ਹਿੰਦੂ ਡੇਰੇਦਾਰਾਂ ਦੀ ਮਰਯਾਦਾ ਲਾਗੂ ਕਰਾ ਦਿਤੀ ਜਾਵੇ ।ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦਿਆਂ ਇਹ ਜੋ ਰੋਜ਼ ਮੀਡੀਏ ਵਿਚ ਰੌਲਾ ਪਾ ਰਹੇ ਹਨ ਅਤੇ ਇਕ ਦੂਜੇ ਨੂੰ ਮੈਂ ਵੱਡਾ ਮੇਰਾ ਤਖਤ ਵੱਡਾ ਜਾਂ ਕੋਈ ਪੰਥਕ ਫੈਸਲਾ ਪੰਜੇ ਜਥੇਦਾਰ (ਅਸਲ ਵਿਚ ਇਹ ਪੁਜਾਰੀਆਂ ਵਾਲੇ ਕੰਮ ਆਪ ਕਰ ਰਹੇ ਹਨ) ਹੀ ਮਿਲ ਕੇ ਕਰ ਸਕਦੇ ਹਨ , ਹਰਗਜ਼ ਨਹੀਂ ਇਸ ਤਰ੍ਹਾਂ ਦੇ ਪੰਥਕ ਫੈਸਲੇ ਸਿਰਫ ਤੇ ਸਿਰਫ ਖਾਲਸਾ ਪੰਥ ਹੀ ਮਿਲ ਬੈਠ ਕੇ ਕਰ ਸਕਦਾ ਹੈ ਅਤੇ ਜੇ ਕਰ ਨਾਨਕ ਸ਼ਾਹੀ ਕਲੰਡਰ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਸ. ਪਾਲ ਸਿੰਘ ਪੁਰੇਵਾਲ ਕਨੇਡਾ ਜਿਨ੍ਹਾਂ ਨੇ ਇਸ ਨੂੰ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਸੀ, ਦੀ ਸਲਾਹ ਨਾਲ ਅਤੇ 11 ਮੈਂਬਰੀ ਕਮੇਟੀ ਹੀ ਸੋਧ ਕਰ ਸਕਦੀ ਹੈ ਹੋਰ ਕੋਈ ਨਹੀਂ। ਪਰ ਨਹੀਂ ਉਥੇ ਸਿੱਖ ਕੌਮ ਦੀ ਅਜ਼ਾਦ ਹਸਤੀ ਨੂੰ ਖਤਮ ਕਰਨ ਦੀ ਹਰ ਗੱਲ ਕੀਤੀ ਜਾਵੇਗੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਏ ਫਿਰ ਉਸ ਖੇਤ ਦਾ ਰੱਬ ਹੀ ਰਾਂਖਾ ਹੈ। ਪਿਛੇ ਜਹੇ ਸ. ਸੰਗਤ ਸਿੰਘ ਇਤਿਹਾਸਕਾਰ ਨੇ ਭਵਿਖਬਾਣੀ ਕੀਤੀ ਸੀ,ਜਿਸ ਦਿਨ ਸੁਖਬੀਰ ਬਾਦਲ ਪੰਜਾਬ ਦਾ ਮੁਖ ਮੰਤਰੀ ਬਣ ਗਿਆ ਸਮਝੋ ਉਸ ਤੋਂ ਵਾਅਦ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਵੀ ਆਰ ਐਸ ਐਸ ਦਾ ਬੰਦਾ ਬਣਾ ਦਿਤਾ ਜਾਏਗਾ, ਸੋ ਲਗਦਾ ਹੈ ਕਿ ਸਹੀ ਹੁੰਦੀ ਜਾਪਦੀ ਹੈ ।ਜਦੋਂ ਪਟਨਾ ਸਾਹਿਬ ਤੋਂ ਇਹ ਹੁਕਮਨਾਮਾ ਜ਼ਾਰੀ ਹੋਇਆ ਸੀ ਤਾਂ ਉਸੀ ਹੀ ਵਖਤ ਅਮਰੀਕਾ ਅਤੇ ਕਨੇਡਾ ਦੇ ਰੇਡੀਉ ਹਮ ਸਫਰ ਨੇ ਗਿਆਨੀ ਇਕਬਾਲ ਸਿੰਘ ਨੂੰ ਏਅਰ ਤੇ ਲਿਆਂਦਾ ਸੀ ਤਾਂ ਬਹੁਤ ਸਾਰੇ ਸ੍ਰੋਤਿਆਂ ਨੇ ਸਵਾਲ ਜਵਾਬ ਕੀਤੇ ਜਿਸ ਵਿਚ ਸ. ਤਰਲੋਚਨ ਸਿੰਘ ਦੁਪਾਲ ਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਯੂ ਐਸ ਏ ਨੇ ਏਅਰ ਤੇ ਇਕਬਾਲ ਸਿੰਘ ਨੂੰ ਕਿਹਾ ਸੀ ਕਿ ਜਥੇਦਾਰ ਜੀ ਤੁਸੀਂ ਕੁਝ ਦਿਨਾਂ ਮਗਰੋਂ ਹੀ ਜਦੋਂ ਬਾਦਲ ਸਾਹਿਬ ਨੇ ਤੁਹਾਡੇ ਨਾਲ ਦੇ ਲੈਕੇ ਸਮਝੌਤਾ ਕੀਤਾ ਤਾਂ ਤੁਸੀਂ ਅਪਣੇ ਬਚਨਾਂ ਤੋਂ ਹੀ ਮੁਕਰ ਜਾਣਾ ਹੈ ਫਿਰ ਤੁਹਾਡੇ ਅਪਣੇ ਹੀ ਹੁਕਮਨਾਮੇ ਦਾ ਕੀ ਬਣੇਗਾ ? ਤਾਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਸਿੱਖ ਅਪਣੇ ਬਚਨਾਂ ਤੋਂ ਪਿਛੇ ਨਹੀਂ ਹਟੇਗਾ, ਜਿਸ ਦੀ ਰਿਕਾਡਿੰਗ ਸਾਡੇ ਪਾਸ ਮਜੂਦ ਹੈ ਅਤੇ ਅਸੀਂ ਬਹੁਤ ਹੀ ਜਲਦੀ ਵੈਬ ਸਾਈਟ ਤੇ ਪਾ ਰਹੇਹਾਂ ।ਪਰ ਹੁਣ ਮੈਂ ਹੀ ਇਕਬਾਲ ਸਿੰਘ ਨੂੰ ਪੁਛਣਾ ਚਾਂਹਦਾ ਹਾਂ ਕਿ ਤੁਸੀਂ ਸਿੱਖ ਗੁਰੂ ਦੇ ਹੋ ਜਾਂ ਫਿਰ ਬਾਦਲ ਦੇ, ਹੁਣ ਦਿੱਲੀ ਵਿਚ ਨਾਨਕ ਸਰੀਆਂ ਦੇ ਗੁਰਦਵਾਰੇ ਵਿਚ ਸੁਖਬੀਰ ਬਾਦਲ ਨਾਲ ਕਿੰਨੇ ਵਿਚ ਸੌਦਾ ਤਹਿ ਹੋਇਆ ਹੈ । ਪਰ ਨਹੀਂ ਪੁਜਾਰੀਉ ਤੁਹਾਡਾ ਕੋਈ ਵੀ ਦੀਨ ਧਰਮ ਨਹੀਂ ਹੈ ਇਸੇ ਲਈ ਗੁਰੂ ਨੇ ਤੁਹਾਡੇ ਵਰਗੇ ਮਸੰਦਾਂ ਨੂੰ ਹੀ ਉਬਲਦੇ ਹੋਏ ਤੇਲ ਦੇ ਕੜ੍ਹਾਹੇ ਵਿਚ ਸੁਟ ਕੇ ਸਾੜ ਦੇਣ ਦਾ ਹੁਕਮ ਅਪਣੇ ਸਿਖਾਂ ਨੂੰ ਦਿਤਾ ਸੀ ਤੁਹਾਡਾ ਗੁਰੂ ਸਿਰਫ ਪੈਸਾ ਅਤੇ ਬਾਦਲ ਹੀ ਹੈ ਫਿਰ 95 ਲੱਖ ਜੋ ਅਮਰੀਕਾ ਤੋਂ ਆਇਆ ਸੀ ਦੀ ਕੀ ਗੱਲ ਹੋਈ ਸੀ ਦਿੱਲੀ ਵਿਚ ? ਖਾਲਸਾ ਪੰਥ ਜੀ ਜਾਗੋ ਜਾਗੋ ਇਹਨਾਂ ਅਖੌਤੀ ਜਥੇਦਾਰਾਂ ਨੇ ਕੇਸਾਧਾਰੀ ਹਿੰਦੂਆਂ (ਡੇਰੇਦਾਰਾਂ ਸਾਧਾਂ) ਨਾਲ ਮਿਲ ਕੇ ਹੁਣ ਕਦੇ ਮੀਟਿੰਗ ਅਮ੍ਰਿੰਤਸਰ ਕਦੇ ਦਿੱਲੀ ਵਿਚ ਕਰ ਕੇ ਅਪਣੇ ਅਖੌਤੀ ਹੁਕਮਨਾਮਿਆਂ ਵਿਚ ਕੁਝ ਹੀ ਦਿਨਾਂ ਬਾਅਦ ਸਿੱਖ ਕੌਮ ਨੂੰ ਬਹੁਤ ਹੀ ਨਮੋਸ਼ੀ ਵਿਚ ਸੁਟ ਦੇਣ ਦੀਆਂ ਤਿਆਰੀਆਂ ਅਰੰਭੀਆਂ ਹੋਈਆਂ ਹਨ ਜਿਹੜੇ ਖੁਦ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਰਬ ਅਸ਼ਲੀਲ ਗ੍ਰੰਥ ਨੂੰ ਪ੍ਰਕਾਸ਼ ਕਰ ਰਹੇ ਹਨ ਜਾਂ ਕਰਵਾ ਰਹੇ ਹਨ ਉਹਨਾਂ ਬੇਸ਼ਰਮਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਹੁਣ ਵਖਤ ਆ ਗਿਆਂ ਹੈ ਕਿ ਇਹਨਾਂ ਸਿਆਸਤ ਦਾਨਾਂ ਤੋਂ ਅਪਣੇ ਧਾਰਮਕ ਅਸਥਾਨ ਅਜ਼ਾਦ ਕਰਾਉਣ ਦਾ ਨਹੀਂ ਤਾਂ ਆਉਣ ਵਾਲਾ ਵਖਤ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ । ਮੇਰੇ ਖਾਸ ਮਿਤੱਰ ਨੇ ਅਮਰੀਕਾ ਤੋਂ ਫੋਨ ਕਰ ਕੇ ਦੱਸਿਆ ਹੈ ਕਿ ਇਥੋਂ ਦੇ ਇਕ ਪੰਥ ਦਰਦੀ ਸਿੱਖ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਦੇ ਦੋ ਸਿਰਕੱਢ ਮੋਹਰਲੀ ਕਤਾਰ ਦੇ ਆਗੂਆਂ ਨੂੰ ਫੋਨ ਕਰ ਕੇ ਕਿਹਾ ਕਿ ਤੁਸੀਂ ਕਿਉਂ ਇਹ ਸੱਭ ਕੁਝ ਅੱਖਾਂ ਬੰਦ ਕਰਕੇ ਦੇਖੀ ਜਾ ਰਹੇ ਹੋ ਅਪਣੀ ਜ਼ਮੀਰ ਦੀ ਅਵਾਜ਼ ਕਿਉ ਨਹੀਂ ਬੁਲੰਦ ਕਰਦੇ ਤਾਂ ਉਹਨਾਂ ਆਗੂਆਂ ਦਾ ਜਵਾਬ ਸੀ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਹੈ ਇਥੇ ਤਾਂ ਉਹੀ ਕੁਝ ਹੁੰਦਾ ਹੈ ਜੋ ਸੁਖਬੀਰ ਬਾਦਲ ਚਾਂਹਦਾ ਹੈ । ਖਾਲਸਾ ਪੰਥ ਜੀ ਕਿਆ ਸਾਡੀ ਸੱਭ ਦੀ ਹੀ ਜ਼ਮੀਰ ਮਰ ਚੁਕੀ ਹੈ ਨਹੀਂ ਐਸੀ ਵੀ ਕੋਈ ਗੱਲ ਨਹੀਂ ਹੈ ਸਿਰਫ ਪੰਥਕ ਸੋਚ ਅਤੇ ਤੱਤ ਗੁਰਮੱਤ ਵਾਲੀ ਸੋਚ ਦੇ ਧਾਰਨੀ ਪੰਥਕ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਨ ਦੀ ਲੋੜ ਹੈ ਫਿਰ ਦੇਖੋ ਗੁਰੂ ਪੰਥ ਤੋਂ ਵੱਡਾ ਕੋਈ ਨਹੀਂ ਹੈ।

ਵੇਦਾਂਤੀ ਦੀ ਧੁੰਮਾ ਵਿਰੋਧੀ ਧੜੇ ਨਾਲ ਗੁਪਤ ਮੀਟਿੰਗ?
ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਹੁਣ ਸੰਤ ਸਮਾਜ ਦੇ ਦੋ ਧੜ੍ਹਿਆਂ ਵਿਚਾਲੇ ਸਿਆਸੀ ਯੁੱਧ ਛਿੜਣ ਦੇ ਆਸਾਰ ਬਣ ਗਏ ਹਨ। ਦੋ ਤਖ਼ਤਾਂ ਵਿਚਾਲੇ ਸਰਬਉੱਚਤਾ ਦੇ ਮੁੱਦੇ `ਤੇ ਛਿੜੇ ਇਸ ਵਿਵਾਦ ਨੂੰ ਠੰਡਾ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਮਾਂਡਰ ਸੁਖਬੀਰ ਸਿੰਘ ਬਾਦਲ ਨੇ ਨਵੀਂ ਸਿਆਸੀ ਪੈਂਤੜਾ ਵਰਤਿਆ ਹੈ। ਇਸ ਪੈਂਤੜੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸੰਤ ਸਮਾਜ ਦੇ ਇੱਕ ਧੜੇ ਨਾਲ ਬੀਤੇ ਕੱਲ੍ਹ ਗੁਪਤ ਮੀਟਿੰਗ ਕਰਨ ਦੀ ਜਾਣਕਾਰੀ ਮਿਲੀ ਹੈ।

ਸੰਤ ਸਮਾਜ ਦੇ ਹੀ ਦੋ ਧੜਿਆਂ ਨੂੰ ਸਿਆਸੀ ਅਖਾੜੇ `ਚ ਖੜ੍ਹਾ ਕਰਕੇ ‘ਨਾਨਕਸ਼ਾਹੀ ਕੈਲੰਡਰ` ਵਿਵਾਦ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਸੰਤ ਸਮਾਜ ਦਾ ਇੱਕ ਵੱਡਾ ਹਿੱਸਾ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਸਮਰਥਨ ਕਰ ਰਿਹਾ ਹੈ। ਸੰਤ ਸਮਾਜ ਦੇ ਦੂਜੇ ਧੜੇ ਨੂੰ ਜਥੇਦਾਰ ਵੇਦਾਂਤੀ ਵੱਲੋਂ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਬੀਤੇ ਕੱਲ੍ਹ ਜਗਰਾਉਂ ਖੇਤਰ `ਚ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨਾਲ ਇੱਕ ਬੰਦ ਕਮਰਾ ਗੁਪਤ ਮੀਟਿੰਗ ਕੀਤੀ

ਬਾਬਾ ਘਾਲਾ ਸਿੰਘ ਨਵੀਂ ਬਣੀ ‘ਸ਼ਬਦ ਗੁਰੂ ਪ੍ਰਚਾਰਕ ਸੰਤ ਸਮਾਜ` ਨਾਮ ਦੀ ਸੰਸਥਾ ਦੇ ਚੇਅਰਮੈਨ ਹਨ। ਇਸ ਸੰਸਥਾ ਦੇ ਪ੍ਰਧਾਨ ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ (ਸੰਗਰਾਵਾਂ) ਹਨ। ਬਾਬਾ ਰਾਮ ਸਿੰਘ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹਨ, ਜਦੋਂ ਕਿ ਦੂਜੇ ਧੜੇ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਹਨ, ਜਿਹੜੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਹਨ। ਗਿਆਨੀ ਹਰਨਾਮ ਸਿੰਘ ਦੀ ਅਗਵਾਈ ਵਾਲਾ ਸੰਤ ਸਮਾਜ ‘ਰਹਿਤ ਮਰਿਆਦਾ` ਅਤੇ ‘ਨਾਨਕਸ਼ਾਹੀ ਕੈਲੰਡਰ` ਦੇ ਵਿਵਾਦ `ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਚਟਾਨ ਵਾਂਗ ਖੜਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਨੀਤੀ ਵਰਤ ਕੇ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵਿਰੋਧੀ ਧੜੇ ਨੂੰ ਥਾਪੜਾ ਦੇ ਕੇ ਸਿਆਸੀ ਮੈਦਾਨ `ਚ ਉਤਰਨ ਲਈ ਉਤਸ਼ਾਹਤ ਕਰ ਦਿੱਤਾ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੀ ਹਾਈ ਕਮਾਂਡ ਦੇ ਨਿਰਦੇਸ਼ਾਂ `ਤੇ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨਾਲ ਇਸ ਏਜੰਡੇ `ਤੇ ਗੁਪਤ ਮੀਟਿੰਗ ਕੀਤੀ ਕਿ ਉਨ੍ਹਾਂ ਦਾ ਸੰਤ ਸਮਾਜ ਗਿਆਨੀ ਹਰਨਾਮ ਸਿੰਘ ਖਾਲਸਾ ਦੇ ‘ਸੰਤ ਸਮਾਜ` ਦੀ ‘ਨਾਨਕਸ਼ਾਹੀ ਕੈਲੰਡਰਾਂ` ਦੇ ਮੁੱਦੇ `ਤੇ ਵਿਰੋਧਤਾ ਲਈ ਖੁਲ੍ਹ ਕੇ ਮੈਦਾਨ `ਚ ਆਵੇ।

ਸੂਤਰਾਂ ਨੇ ਦੱਸਿਆ ਕਿ ਬਾਬਾ ਘਾਲਾ ਸਿੰਘ ਨੇ ਜਥੇਦਾਰ ਵੇਦਾਂਤੀ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਉਹ ਜਲਦੀ ਬਾਬਾ ਰਾਮ ਸਿੰਘ ਨਾਲ ਗੱਲਬਾਤ ਕਰਕੇ ਰਣਨੀਤੀ ਉਲੀਕੀ ਲੈਣਗੇ। ਇਸ ਮੀਟਿੰਗ `ਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ ਤੇ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਸਮਰਥਨ ਦਾ ਭਰੋਸਾ ਦਿਵਾਇਆ। ਯਾਦ ਰਹੇ ਕਿ ਦਮਦਮੀ ਟਕਸਾਲ (ਚੌਕ ਮਹਿਤਾ) ਦੇ 14ਵੇਂ ਮੁਖੀ ਬਾਬਾ ਠਾਕੁਰ ਸਿੰਘ ਦੇ ਅਕਾਲ ਚਲਾਣੇ ਪਿਛੋਂ ਟਕਸਾਲ ਦੇ ਅਗਲੇ ਮੁਖੀ ਥਾਪਣ ਨੂੰ ਲੈ ਕੇ ਜਦੋਂ ਵਿਵਾਦ ਚਲ ਰਿਹਾ ਸੀ ਤਾਂ ਉਸ ਵੇਲੇ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਰਵਾਇਤੀ ਸੰਪਰਦਾਵਾਂ ਨੇ ਟਕਸਾਲ ਦਾ ਨਵਾਂ ਮੁਖੀ ਥਾਪਣ ਦਾ ਐਲਾਨ ਕੀਤਾ ਸੀ, ਟਕਸਾਲ ਦਾ ਨਵਾਂ ਮੁਖੀ ਥਾਪਣ ਦਾ ਐਲਾਨ ਕੀਤਾ ਸੀ, ਜਦੋਂਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਤੇ ਕੁਝ ਹੋਰ ਸੰਪਰਦਾਵਾਂ ਨੇ ਬਾਬਾ ਰਾਮ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਐਲਾਨ ਦਿੱਤਾ ਸੀ। ਬਾਅਦ `ਚ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ ਸੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਵਿਦੇਸ਼ ਤੋਂ ਪਰਤਣ ਮਗਰੋਂ ਦਿੱਲੀ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਜਥੇਦਾਰ ਵੇਦਾਂਤੀ ਵਿਚਾਲੇ ਸੁਲਾਹ-ਸਫ਼ਾਈ ਦੇ ਮੁੱਦੇ `ਤੇ ਸੁਖਬੀਰ ਸਿੰਘ ਬਾਦਲ ਵਜੋਂ ਸਿੰਘ ਸਾਹਿਬਾਨ ਨਾਲ ਕੀਤੀ ਗੁਪਤ ਮੀਟਿੰਗ `ਚ ਵੀ ਗਿ. ਹਰਨਾਮ ਸਿੰਘ ਖਾਲਸਾ ਸ਼ਾਮਲ ਦੱਸੇ ਜਾਂਦੇ ਹਨ। ਪਰ ਹੁਣ ਦੋ ਤਖ਼ਤਾਂ ਦਾ ਵਿਵਾਦ ਨਾ ਟਲਦਿਆਂ ਦੇਖ ਅਕਾਲੀ ਕਮਾਂਡਰ ਸੁਖਬੀਰ ਬਾਦਲ ਨੇ ਗਿਆਨੀ ਹਰਨਾਮ ਸਿੰਘ ਖਾਲਸਾ ਵਿਰੁੱਧ ਮੁੜ ਬਾਬਾ ਰਾਮ ਸਿੰਘ ਦੇ ਧੜ੍ਹੇ ਨੂੰ ਖੜ੍ਹਾ ਕਰਨ ਦਾ ਸਿਆਸੀ ਪੱਤਾ ਖੇਡਿਆ ਹੈ। ਕਿਉਂਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ‘ਸੰਤ ਸਮਾਜ` ਨੇ ਜਥੇਦਾਰ ਵੇਦਾਂਤੀ ਵੱਲੋਂ (ਨਾਨਕਸ਼ਾਹੀ ਕੈਲੰਡਰ) ਵਿਵਾਦ ਸਬੰਧੀ ਬਣਾਈ 17 ਮੈਂਬਰੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਹ ਵਿਵਾਦ ਸੁਲਝਣ ਦੀ ਥਾਂ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ।

ਦਮਦਮੀ ਟਕਸਾਲ (ਸੰਗਰਾਵਾਂ) ਧੜ੍ਹੇ ਦੇ ਮੁਖੀ ਬਾਬਾ ਰਾਮ ਸਿੰਘ ਨਾਲ ਜਦੋਂ ਟੈਲੀਫੋਨ `ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਵੇਲੇ ਮੁੰਬਈ ਹਨ ਅਤੇ ਉਨ੍ਹਾਂ ਨੂੰ ਬਾਬਾ ਘਾਲਾ ਸਿੰਘ ਨਾਲ ਜਥੇਦਾਰ ਵੇਦਾਂਤੀ ਦੀ ਗੁਪਤ ਮੀਟਿੰਗ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ। ਸਵਾਲਾਂ ਦੇ ਜੁਆਬ `ਚ ਉਨ੍ਹਾਂ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਪਾਵਰ ਮੰਨਦੇ ਹਨ, ਇਸ ਕਰਕੇ ‘ਨਾਨਕਸ਼ਾਹੀ ਕੈਲੰਡਰ` ਤੇ ‘ਰਹਿਤ ਮਰਿਆਦਾ` ਸਬੰਧੀ ਊਣਤਾਈਆਂ ਨੂੰ ਮਿਲੇ ਬੈਠ ਕੇ ਦੂਰ ਕਰਨ ਦੇ ਤਾਂ ਉਹ ਵੀ ਹਮਾਇਤੀ ਹਨ, ਪਰ ‘ਨਾਨਕਸ਼ਾਹੀ ਕੈਲੰਡਰ` ਨੂੰ ਮੂਲੋਂ ਰੱਦ ਕਰਨ ਦੇ ਵਿਰੁੱਧ ਹਨ। ਸ਼ਬਦ ਗੁਰੂ ਪ੍ਰਚਾਰਕ ਸੰਤ ਸਮਾਜ ਸੰਸਥਾ ਦੇ ਚੇਅਰਮੈਨ ਬਾਬਾ ਘਾਲਾ ਸਿੰਘ ਨੇ ਟੈਲੀਫੋਨ `ਤੇ ਗੱਲਬਾਤ ਕਰਦਿਆਂ ਇਹ ਮੰਨਿਆ ਕਿ ਉਹ ਅਕਾਲ ਤਖ਼ਤ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਜੋ ਵੀ ਹੁਕਮ ਭੇਜਿਆ ਜਾਵੇਗਾ, ਉਸ ਨੂੰ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਰਾਮ ਸਿੰਘ ਇਸ ਸਮੇਂ ਮੁੰਬਈ `ਚ ਹਨ ਤੇ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਸੰਤ ਸਮਾਜ ਮਿਲਕੇ ਨਾਨਕਸ਼ਾਹੀ ਕੈਲੰਡਰ ਬਾਰੇ ਗੱਲਬਾਤ ਕਰੇਗਾ। ਉਨ੍ਹਾਂ ਦੱਸਿਆ ਕਿ ਸੰਤ ਸਮਾਜ ਇਸ ਵਿਵਾਦ `ਚ ਸਾਲਸ ਦੀ ਭੂਮਿਕਾ ਨਿਭਾਵੇ।

ਸਿੱਖ ਦਾ ਮਜ਼ਾਕ ਉਡਾਉਣਦਾ ਹੱਕ ਕਿਸੇ ਨੂੰ ਨਹੀ: ਗਿਆਨੀ ਬਲਦੇਵ ਸਿੰਘ
ਅੰਮ੍ਰਿਤਸਰ 20 ਫਰਵਰੀ (ਨਰਿੰਦਰਪਾਲ ਸਿੰਘ ਰੋਜਾਨਾ ਸਪੋਕਸਮੈਨ) ਅਖੰਡ ਕੀਰਤਨੀ ਜੱਥੇ ਨਾਲ ਸਬੰਧਤ ਕੁੱਝ ਵੈਬਸਾਈਟਾ ‘ਤੇ ਸਿੱਖ ਵਿਦਵਾਨਾਂ ਤੇ ਧਾਰਮਕ ਸ਼ਖ਼ਸੀਅਤਾਂ ਦੇ ਕਾਰਟੂਨ ਬਣਾ ਕੇ ਪੇਸ਼ ਕੀਤੇ ਜਾਣ ਤੇ ਟੋਰਾਟੋਂ ਦੀ ਸਿੰਘ ਸਭਾ ਇੰਟਰਨੈਸ਼ਨਲ ਵਲੋਂ ਚੈਲੰਜ ਕੀਤੇ ਜਾਣ ‘ਤੇ ਪ੍ਰਤੀਕਰਮ ਦਿੰਦਿਆਂ ਅਖੰਡ ਕੀਰਤਨੀ ਜੱਥਾਂ ਅੰਤਰਰਾਸ਼ਟਰੀ ਦੇ ਮੁਖੀ ਗਿਆਨੀ ਬਲਦੇਵ ਸਿੰਘ ਨੇ ਇਸ ਨੂੰ ਮੰਦਭਾਗਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਦਰਪੇਸ਼ ਮਸਲਿਆਂ ਸਬੰਧੀ ਕੌਮ ‘ਚ ਕਈ ਵਖਰੇਵੇਂ ਪੈਦਾ ਹੁੰਦੇ ਹਨ ਪਰ ਸਿੱਖ ਦਾ ਮਜ਼ਾਕ ਉਡਾਉਣ ਦਾ ਹੱਕ ਕਿਸੇ ਨੂੰ ਨਹੀਂ। ਫਿਰ ਭਾਂਵੇ ਉਹ ਕਿੰਨੇ ਵੀ ਉਚੇ ਅਹੁਦੇ ਤੇ ਕਿੳਂ ਨਾ ਹੋਵੇ।

ਸੈਕਰਾਮੈਟੋਂ ਦੇ ਗੁਰਦਆਰਿਆਂ ਵਿੱਚ ‘ਦਸਮ ਗ੍ਰੰਥ’ ਸਬੰਧੀ ਚਿੱਠੀਆਂ ਵੰਡੀਆਂ ਗਈਆਂ
ਸੈਕਰਾਮੈਂਟੋ (ਸਵੱਦੀ ਨਿਊਜ਼) ਦਸਮ ਗ੍ਰੰਥ ਹਮਾਇਤੀਆਂ ਵਲੋਂ ਸੈਕਰਾਮੈਂਟੋ ਦੇ ਬਰਾਡਸ਼ਾਹ ਗੁਰਦੁਆਰਾ ਸਾਹਿਬ ਵਿੱਚ ਅਗਲੇ ਹਫਤੇ ‘ਦਸਮ ਗ੍ਰੰਥ’ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕਿੱਡੀ ਹਾਸੋਹੀਣੀ ਗੱਲ ਹੈ। ਇੱਕ ਪਾਸੇ ਤਾਂ ਇਹ ਸੱਜਣ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਦੀ ਦੁਹਾਈ ਪਾ ਰਹੇ ਹਨ। ਪਰ ਦੂਸਰੇ ਪਾਸੇ ਆਪ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਵਿਰੋਧ ਕਰ ਰਹੇ ਹਨ ਕਿਉਕਿ ਕੁੱਝ ਸਮਾਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਹੋਇਆ ਸੀ ਕਿ ਦਸਮ ਗ੍ਰੰਥ ਦੇ ਮੁੱਦੇ ਨੂੰ ਨਾ ਛੇੜਿਆ ਜਾਵੇ, ਪਰ ਹੁਣ ਆਪ ਹੀ ਇਹ ਲੋਕ ਦਸਮ ਗ੍ਰੰਥ ਤੇ ਸੈਮੀਨਾਰ ਕਰਵਾ ਰਹੇ ਹਨ। ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਨਾਂ ਦੀ ਸੋਚ ਤੇ ਤਰਸ ਹੀ ਆਉਦਾ ਹੈ ਕਿ ਇਹ ਲੋਕ ਕਿਉ ਸਿੱਖ ਕੌਮ ਵਿੱਚ ਖਾਨਾਜੰਗੀ ਵਾਲਾ ਮਹੌਲ ਸਿਰਜ ਰਹੇ ਹਨ ਜਦੋਂ ਕਿ ਕੌਮ ਤਾਂ ਪਹਿਲਾਂ ਹੀ ਸੰਜੀਦਾ ਮਸਲਿਆਂ ਵਿੱਚ ਉਲਝੀਂ ਹੋਈ ਹੈ। ਮਿਲੀਆਂ ਖ਼ਬਰਾਂ ਅਨੁਸਾਰ ਅੱਜ ਐਤਵਾਰ ਦੇ ਹਫਤਾਵਾਰੀ ਦੀਵਾਨਾਂ ਸਮੇਂ ਸੈਕਰਾਮੈਂਟੋ ਦੇ ਪ੍ਰਮੁੱਖ ਗੁਰਦਆਰਿਆਂ ਵਿੱਚ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾਂ ਮੰਨਣ ਵਾਲਿਆਂ ਨੇ ਵੱਡੀ ਤਦਾਦ ਵਿੱਚ ਚਿੱਠੀਆਂ ਵੰਡੀਆਂ ਅਤੇ ਸਿੱਖ ਸੰਗਤ ਨੂੰ ਬੇਨਤੀ ਵਿੱਚ ਕਿਹਾ ਕਿ ਜੋ ਦਸਮ ਗ੍ਰੰਥ ਵਿੱਚ ਅਸ਼ਲੀਲ ਰਚਨਾ ਹੈ ਉਸ ਦੀ ਵਿਆਖਿਆ ਸੈਮੀਨਾਰ ਵਿੱਚ ਆਏ ਬੁਲਾਰਿਆਂ ਕੋਲੋਂ ਭਰੇ ਦੀਵਾਨ ਵਿੱਚ ਕਰਵਾਈ ਜਾਵੇ। ਇਕ ਪਾਸੇ ਸੰਤ ਮਾਨ ਸਿੰਘ ਪੇਹਵੇ ਵਾਲੇ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ‘ਅਖੰਡ ਕੀਰਤਨੀ’ ਜੱਥੇ ਵਾਲੇ ਸੰਤਾ ਤੇ ਘਟੀਆਂ ਕਿਸਮ ਦੇ ਇਲਜ਼ਾਮ ਲਾਕੇ ਉਨਾਂ ਨੂੰ ਗੁਰਦਆਰਿਆਂ ਵਿੱਚ ਕੀਰਤਨ ਕਰਨ ਤੋਂ ਰੋਕਦੇ ਹਨ। ਪਰ ਦੂਸਰੇ ਪਾਸੇ ਅਸ਼ਲੀਲ ਰਚਨਾਂ ਨੂੰ ਗੁਰੂ ਕਿਰਤ ਕਹਿ ਕੇ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਨ। ਯਾਦ ਰਹੇ ਕਿ ਅਖੰਡ ਕੀਰਤਨੀ ਜੱਥੇ ਵਾਲੇ ਆਪਣੇ ਆਪ ਨੂੰ ਸਰਬੋਤਮ ਸਿੱਖ ਸਮਝ ਕੇ ਹਰ ਇਕ ਦਾ ਵਿਰੋਧ ਕਰਦੇ ਹਨ। ਤਰਮਾਲੇ ਵਾਲੇ ਜੱਥੇ ਦਾ ਇਸ ਕਰਕੇ ਵਿਰੋਧ ਕਰ ਰਹੇ ਹਨ ਕਿ ਉਨਾਂ ਦਾ ਨਾਮ ਜੱਪਣ ਦਾ ਤਰੀਕਾ ਠੀਕ ਨਹੀਂ, ਸਾਡਾ ਠੀਕ ਹੈ ਕਿ ਸਾਹ ਦੇ ਨਾਲ ਵਾਹਿ ਬਾਹਰ ਨੂੰ ਕੱਢਣਾ ਹੈ ਗੁਰੂ ਅੰਦਰ ਨੂੰ ਖਿੱਚਣਾ ਹੈ। ਇਸੇ ਅਧਾਰ ਤੇ ਤਰਮਾਲੇ ਵਾਲਿਆਂ ਦਾ ਇਨਾਂ ਨੇ ਸੈਕਰਾਮੈਂਟੋ ਦੇ ਇਕ ਗੁਰਦੁਆਰਾ ਸਾਹਿਬ ਵਿਚੋਂ ਪ੍ਰੋਗ੍ਰਾਮ ਰੱਦ ਕਰਵਾ ਦਿੱਤਾ ਸੀ। ‘ਅਦਾਰਾ ਸਵੱਦੀ ਨਿਊਜ਼’ ਵਲੋਂ ਤਾਂ ਸਮੂਹ ਪੰਥ ਨੂੰ ਇਹੀ ਬੇਨਤੀ ਹੈ ਕਿ ਪੰਥ ਸਿਰ ਜੋੜ ਕੇ ਬੈਠੇ ਅਤੇ ਵਿਵਾਦਮਈ ਮਸਲਿਆਂ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ।

ਆਰ.ਐਸ.ਐਸ. ਦੀ ਲਿਸਟ ਵਿਚ ਬਾਬਾ ਠਾਕੁਰ ਸਿੰਘ ਤੋਂ ਇਲਾਵਾ ਦਸਮ ਗਰੰਥ ਦੇ ਪ੍ਰਸਿਧ ਵਿਦਵਾਨ ਸ੍ਰ ਹਰਪਾਲ ਸਿੰਘ ਪੰਨੂ ਤੇ ਡਾ ਜੋਧ ਸਿੰਘ ਵੀ!
ਪੰਜਾਬ ਗਾਰਡੀਅਨ ਬਿਉਰੋ/ਟਰੰਟੋ:- ਆਰ. ਐਸ.ਐਸ. ਜਾਂ ਰਾਸ਼ਟਰੀ ਸਿੱਖ ਸੰਗਤ ਸਿੱਖ ਹਲਕਿਆਂ ਵਿਚ ਇੱਕੇ ਸਿੱਕੇ ਦੇ ਦੋ ਪਹਿਲੂ ਵਜੋਂ ਜਾਣੇ ਜਾਂਦੇ ਹਨ ਹਰੇਕ ਆਏ ਦਿਨ ਕਿਸੇ ਨਾ ਕਿਸੇ ਦਾ ਸਬੰਧ ਇਹਨਾ ਫਾਸ਼ੀਵਾਦੀ ਹਿੰਦੂ ਜਥੇਬੰਦੀਆਂ ਨਾਲ ਨਸ਼ਰ ਹੋ ਰਿਹਾ ਹੈ।

ਸਿੱਖ ਕੌਮ ਦੇ ਸ਼ਰਧਾ ਦੇ ਨਿਰਮਲ ਪਾਣੀਆਂ ਦੀਆਂ ਤਹਿਆਂ ਹੇਠ ਕੀ-ਕੀ ਪਲ ਰਿਹਾ ਹੈ, ਇਹ ਆਏ ਦਿਨ ਸਿੱਖ ਕੌਮ ਵਿਚ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ, ਤੇ ਸਿੱਖ ਕੌੰਮ ਵਿਚ ਬੇਵਿਸ਼ਵਾਸੀ ਵੱਧ ਰਹੀ ਹੈ ਕਿ ਕਿਸ ਉਪਰ ਯਕੀਨ ਕੀਤਾ ਜਾਵੇ। ਇਸੇ ਬੇਵਿਸ਼ਵਾਸੀ ਦੇ ਯੁੱਗ ਵਿਚ ਕੁਝ ਹੋਰ ਨਾਮ ਆਰ.ਐਸ.ਐਸ. ਦੀ ਮਸ਼ਹੂਰ ਵੈੱਬਸਾਈਟ ‘ਸੰਗਤ ਸੰਸਾਰ’ ਵਿਚ ਨਸ਼ਰ ਹੋਏ ਹਨ ਜਿਹੜੇ ਸਿੱਖ ਹਲਕਿਆਂ ਵਿਚ ਕਾਫੀ ਚਿੰਤਾ ਵਿਸ਼ਾ ਬਣੇ ਹੋਏ ਹਨ। ਰਾਸ਼ਟਰੀ ਸਿੱਖ ਸੰਗਤ ਦੀਆਂ ‘ਖਾਸ ਪਰਸਨੈਲਟੀਆਂ’ ਵਿਚ ਕਰੀਬਨ 50 ਨਾਮ ਹਨ ਜੀਹਨਾ ਵਿਚ ਐਲ.ਕੇ. ਅਡਵਾਨੀ, ਕੇ.ਸੀ. ਸੁਦਰਸ਼ਨ ਤੋਂ ਇਲਾਵਾ ਗਿਆਂਨੀ ਜੈਲ ਸਿੰਘ ਦੇ ਨਾਲ ਨਾਲ ਦਮਦਮੀ ਟਕਸਾਲ ਦੇ ਰਹਿ ਚੁੱਕੇ ਮੁੱਖੀ ਬਾਬਾ ਠਾਕੁਰ ਸਿੰਘ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵਰਨਨ ਜੋਗ ਸਖਸ਼ੀਅਤਾਂ ਵਿਚ ਦਮਦਮੀ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਬ, ਗਿਆਨੀ ਪੂਰਨ ਸਿੰਘ, ਗਿਆਂਨੀ ਇਕਬਾਲ ਸਿੰਘ, ਗਿਆਨੀ ਕੁਲਵੰਤ ਸਿੰਘ, ਪੁਜਾਰੀ ਸ੍ਰੀ ਹਜੂਰ ਸਾਹਬ, ਪਟਿਆਲਾ ਯੁਨੀਵਰਸਿਟੀ ਦੇ ਸ੍ਰ ਹਰਪਾਲ ਸਿੰਘ ਪੰਨੂ, ਡਾ, ਜੋਧ ਸਿੰਘ, ਸੰਤ ਸੁਖਦੇਵ ਸਿੰਘ ਨਾਨਕਸਰ, ਤੋਂ ਇਲਾਵਾ ਹੋਰ ਕਈ ਉੱਘੇ ਵਿਦਵਾਨ ਵੀ ਸ਼ਾਮਲ ਹਨ।

ਇਸੇ ਵੈੱਬਸਾਈਟ ਤੇ ਅਕਾਲ ਤਖਤ ਦੀ ਸਰਬਉੱਚਤਾ ਬਾਰੇ ਭੁਲੇਖਾ ਪਾਉਂਦਿਆਂ ਰਾਸ਼ਟਰੀ ਸਿੱਖ ਸੰਗਤ ਨੇ ਅਪਣੀ ਜਾਣ-ਪਹਿਚਾਣ ਕਰਾਉਂਦੇ ਲਿਖਿਆ ਹੈ ਕਿ ਸਿੱਖ ਕੌਮ ਦੇ ਸਭ ਤੋਂ ਵੱਡੇ ਤੇ ਮਹਾਨ ਤਖਤ ਸ੍ਰੀ ਪਟਨਾ ਸਾਹਬ ਤੇ ਸ੍ਰੀ ਹਜੂਰ ਸਾਹਬ ਹਨ ਜੀਹਨਾ ਦੀਦੇਖ ਭਾਲ ਰਾਸ਼ਟਰੀ ਸਿੱਖ ਸੰਗਤ ਕਰ ਰਹੀ ਹੈ। ਉਹਨਾ ਅਪਣੀ ਇਸ ਗੱਲ ਨੂੰ ਹੋਰ ਅੱਗੇ ਲਿਜਾਂਦਿਆਂ ਲਿਖਿਆ ਹੈ ਕਿ ਕਿਉਂਕਿ ਹਜੂਰ ਸਾਹਬ ਜਾਂ ਪਟਨਾ ਸਾਹਬ ਪੰਜਾਬ ਤੋਂ ਦੂਰ ਹਨ ਉਥੇ ਲੋਕ ਵੀ ਗਰੀਬ ਹਨ, ਉਹਨਾ ਦੀ ਐਜੂਕੇਸ਼ਨ ਦਾ ਵੀ ਕੋਈ ਖਾਸ ਪ੍ਰਬੰਧ ਨਹੀ, ਸਿੱਖ ਉਥੇ ਬਹੁਤੇ ਨਾ ਪਹੁੰਚ ਸਕਣ ਕਾਰਨ ਉਥੇ ਦੀ ਸਾਰੀ ਦੇਖ-ਭਾਲ ਰਾਸ਼ਟਰੀ ਸਿੰਖ ਸੰਗਤ ਹੀ ਕਰਦੀ ਹੈ। ਯਾਦ ਰਹੇ ਕਿਪਿਛੇ ਜਿਹੇ ਆਰ.ਐਸ.ਐਸ. ਵਲੋਂ ਦਰਬਾਰ ਸਾਹਿਬ ਦੀ ਰੱਖਿਆ ਕਰਨ ਦਾ ਸ਼ੋਸ਼ਾ ਵੀ ਛੱਡਿਆ ਸੀ ਕਿ ਉਹਨਾ 1947 ਵੇਲੇ ਮੁਸਲਮਾਨਾ ਵਲੋਂ ਦਰਬਾਰ ਉਪਰ ਸੰਭਾਵੀ ਹਮਲੇ ਤੋਂ ਰੱਖਿਆ ਕੀਤੀ ਸੀ ਜਦ ਕਿ ਉਹ ਹਜਾਰ ਤੋਂ ਉਪਰ ਸਾਲ ਖੁਦ ਅਪਣੀ ਰੱਖਿਆ ਕਰ ਨਹੀ ਸਕੇ।

ਹੇਠਾਂ ਦਿੱਤੀ ਗਈ ਲਿਸਟ ਆਰ.ਐਸ.ਐਸ. ਦੀ ਵੈਬਸਾਈਟ ‘ਸੰਗਤ ਸੰਸਾਰ’ ਤੋਂ ਲਈ ਗਈ ਹੈ ਜਿਹੜੀ ਤੁਸੀਂ ਉਥੇ ਜਾ ਕੇ ਖੁਦ ਵੇਖ ਸਕਦੇ ਹੋ ਜਿਸ ਵਿਚ ਆਰ.ਐਸ.ਐਸ. ਦੀਆਂ ਖਾਸ ਪ੍ਰਸਨੈਲਟੀਆਂ ਦੇ ਬਕਾਇਦਾ ਨਾਂ ਦਿੱਤੇ ਗਏ ਹਨ। ਜਿਸ ਪੰਥ ਦੀਆਂ ਕਈ ਹਸਤੀਆਂ ਵੀ ਸ਼ਾਮਲ ਹਨ।

ਗਿਆਨੀ ਪੂਰਨ ਸਿੰਘ (ਸਾਬਕਾ ਜਥੇਦਾਰ ਅਕਾਲ ਤਖਤ)

ਗਿਆਨੀ ਜੈਲ ਸਿੰਘ (ਸਾਬਕਾ ਰਾਸ਼ਟਰਪਤੀ)

ਗਿਆਨੀ ਇਕਬਾਲ ਸਿੰਘ (ਜਥੇਦਾਰ ਪਟਨਾ ਸਾਹਿਬ)

ਗਿਆਨੀ ਕੁਲਵੰਤ ਸਿੰਘ (ਜਥੇਦਾਰ ਹਜੂਰ ਸਾਹਿਬ)

ਕੇ. ਸੀ. ਸੁਦਰਸ਼ਨ (ਰ.ਸ.ਸ. ਲੀਡਰ)

ਐਲ. ਕੇ. ਅਡਵਾਨੀ

ਭੈਰੋ ਸਿੰਘ ਸ਼ੇਖਾਵਤ (ਸਾਬਕਾ ਵਾਈਸ ਪਰੈਜੀਡੈਂਟ)

ਬਾਬਾ ਠਾਕੁਰ ਸਿੰਘ (ਦਮਦਮੀ ਟਕਸਾਲ)

ਬਾਬਾ ਮੋਹਕਮ ਸਿੰਘ (ਦਮਦਮੀ ਟਕਸਾਲ)

ਤ੍ਰਲੋਚਨ ਸਿੰਘ (ਸਾਬਕਾ ਚੇਅਰਮੈਨ)

ਸੰਤ ਅਰਵਿੰਦਾਨੰਦ (ਯੂ. ਐਸ. ਏ.)

ਸ੍ਰੀ ਵਿਸ਼ਵਾਨਾਥ

ਬਾਬਾ ਜੋਗਿੰਦਰ ਸਿੰਘ ਮੋਨੀ

ਬਾਬਾ ਬਲਵੰਤ ਸਿੰਘ (ਰੁਦਰਪੁਰ, ਉਤਰਾਖੰਡ)

ਸੰਤ ਪਰਮਾਨੰਦ (ਹਰਿਦਵਾਰ, ਉਤਰਾਖੰਡ)

ਸੰਤ ਬਾਬਾ ਨਿਰੰਜਨ ਸਿੰਘ (ਆਗਰਾ)

ਸੰਤ ਬਾਬਾ ਪ੍ਰੀਤਮ ਸਿੰਘ (ਆਗਰਾ)

ਸੰਤ ਬਾਬਾ ਸੁਖਦੇਵ ਸਿੰਘ (ਨਾਨਕਸਰ)

ਡਾ. ਕੇ. ਪੀ. ਅਗਰਵਾਲ

ਗਿਆਨੀ ਕੇਹਰ ਸਿੰਘ

ਜਸਟਿਸ ਰ. ਸ. ਨਰੂਲਾ

ਸੰਤ ਗਿਆਨਦੇਵ ਸਿੰਘ (ਨਿਰਮਲਾ, ਹਰਿਦਵਾਰ)

ਡਾ. ਹਰਪਾਲ ਸਿੰਘ ਪੰਨੂ (ਪੰਜਾਬੀ ਯੂਨੀਵਰਸਿਟੀ ਪਟਿਆਲਾ)

ਡਾ. ਜੋਧ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)

ਡਾ. ਸ਼ਮਸ਼ੇਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)

ਡਾ. ਹਰਮਿੰਦਰ ਸਿੰਘ ਬੇਦੀ (ਗੁਰੂ ਨਾਨਕ ਯੂਨੀਵਰਸਿਟੀ)

ਡਾ. ਡੀ. ਪੀ. ਮਨੀ - ਪੰਜਾਬੀ ਯੂਨੀਵਰਸਿਟੀ ਪਟਿਆਲਾ

ਐਸ. ਐਸ. ਬਾਜਵਾ (ਸਾਬਕਾ ਪ੍ਰਧਾਨ ਦਿਲੀ ਗੁਰੂਦਵਾਰਾ ਕਮੇਟੀ)

ਸ੍ਰੀ ਅਮੋਲਕ ਰਤਨ ਕੋਹਲੀ

ਭਾਈ ਮਹਾਵੀਰ

ਰਾਜਮਾਤਾ ਵਿਜਈ ਰਾਜੇ ਸਿੰਧੀਆ (ਗਵਾਲੀਅਰ ਰਾਜ ਘਰਾਣਾ)

ਸ੍ਰੀਮੰਤ ਮਾਧਵ ਰਾਉ ਸਿੰਧੀਆ (ਗਵਾਲੀਅਰ ਰਾਜ ਘਰਾਣਾ)

ਡਾ. ਰਮਨ ਸਿੰਘ (ਮੁਖ ਮੰਤਰੀ, ਛਤੀਸਗੜ੍ਹ)

ਸ੍ਰੀ ਬਾਬੂ ਲਾਲ ਘੋਰੀ (ਸਾਬਕਾ ਮੁਖ ਮੰਤਰੀ, ਮੱਧ ਪ੍ਰਦੇਸ)

ਸ਼੍ਰੀ ਸਿਵਰਾਜ ਸਿੰਘ ਚੌਹਾਨ (ਮੁਖ ਮੰਤਰੀ, ਮੱਧ ਪ੍ਰਦੇਸ)

ਸ੍ਰੀਮਤੀ ਵਸੁੰਦਰਾ ਰਾਜੇ ਸਿੰਧੀਆ (ਮੁਖ ਮੰਤਰੀ, ਰਾਜਸਥਾਨ)

ਸਾਹਿਬ ਸਿੰਘ ਵਰਮਾ (ਸਾਬਕਾ ਮੁਖ ਮੰਤਰੀ, ਦਿਲੀ)

ਦਰਸ਼ਨ ਸਿੰਘ ਗਰੇਵਾਲ (ਮੇਅਰ ਹੋਂਸਲੋ, ਇੰਗਲੈਂਡ)

ਉਮਰਜੀਤ ਸਿੰਘ ਅਨੰਦ (ਜਨਰਲ ਸੈਕਟਰੀ, ਤਿਹਰਾਨ ਗੁਰੂਦਵਾਰਾ, ਇਰਾਨ)

ਜਨਰਲ ਵਿਜੇ ਮਦਨ (ਇੰਦੌਰ)

ਬਰਗੇਡੀਅਰ ਮਹਿੰਦਰ

ਕਰਨੈਲ ਸਿੰਘ ਗਾਰੀਬ (ਯੂ. ਐਸ. ਏ)

ਜੋਗਿੰਦਰ ਸਿੰਘ (ਸਾਬਕਾ ਸੀ. ਬੀ. ਆਈ ਡਰੈਕਟਰ)

ਜਗਜੀਤ ਸਿੰਘ (ਪੰਜਾਬ ਕੇਸਰੀ)

ਸ੍ਰੀ ਅਰਜੁਨ ਮੁੰਦਾ (ਸਾਬਕਾ ਮੁਖ ਮੰਤਰੀ, ਝਾਰਖੰਡ)

ਭੁਪਿੰਦਰ ਸਿੰਘ

ਡਾ. ਮਹੀਪ ਸਿੰਘ (ਹਿੰਦੀ ਲੇਖਕ)

ਪ੍ਰਹਲਾਦ ਸਿੰਘ ਚੰਡੋਕ (ਸਾਬਕਾ ਪ੍ਰਧਾਨ ਦਿਲੀ ਗੁਰੂਦਵਾਰਾ ਕਮੇਟੀ, ਬਾਦਲ ਦਲ)

ਸ੍ਰੀ ਕੇ. ਐਲ. ਮਾਲਕਾਨੀ

ਗੁਲਾਬ ਸਿੰਘ (ਐਮ. ਐਲ. ਏ., ਸ਼ਿਵਪੁਰ ਕਲਾਂ)

ਇਹ ਲਿਸਟ ਦੇਖਣ ਲਈ ਹੇਠਾਂ ਪੇਸ਼ ਕੀਤੀ ਵੈਬਸਾਈਟ ਤੇ ਜਾਵੋ: http://www.sangatsansar.com/index3.asp?sslid=1233&subsublinkid=973&langid=1

ਦਸਮ ਗਰੰਥ ਬਾਰੇ ਗੁਰਚਰਨਜੀਤ ਸਿੰਘ ਲਾਬਾਂ ਨੇ ਅਨਜਾਣਤਾ ਪ੍ਰਗਟਾਈ!
ਪੰਜਾਬ ਗਾਰਡੀਅਨ ਬਿਉਰੋ/ ਟਰੰਟੋ: ਪਿਛਲੇ ਦਿਨਾ ਵਿਚ ਟੰਰੋਟੋ ਦੇ ਮੀਡੀਏ ਵਿਚ ਦਸਮ ਗਰੰਥ ਦੇ ਮੁੱਦੇ ਨੂੰ ਲੈ ਕੇ ਕਾਫੀ ਗਰਮਾ ਗਰਮੀ ਰਹੀ ਜਿਹੜੀ ਕੁਝ ਸਿੱਖ ਸੰਸਥਾਵਾਂ ਵਲੋਂ ਪ੍ਰੌ ਦਰਸ਼ਨ ਸਿੰਘ ਵਲੋਂ ਦਿੱਲੀ ਵਿਖੇ ਦਸਮ ਗਰੰਥ ਦੇ ਸਬੰਧ ਵਿਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੋਈ ਬਿਆਨਬਾਜੀ ਤੋਂ ਸ਼ੁਰੂ ਹੋਈ।ਏਸੇ ਕੜੀ ਵਿਚ ਮਹੀਨਾ ਵਾਰੀ ਮੈਗਜੀਨ ‘ਸੰਤ ਸਿਪਾਹੀ’ ਦੇ ਐਡੀਟਰ ਸ੍ਰ ਗੁਰਚਰਨਜੀਤ ਸਿੰਘ ਲਾਂਬਾ ਇਸ ਭੱਖਦੀ ਬਹਿਸ ਵਿਚ ਟਰੰਟੋ ਦੇ ਸਿੱਖ ਮੰਚ ਤੇ ਆਣ ਹਾਜਰ ਹੋਏ। ਉਹਨਾ ਵਲੋਂ ਲਗਾਤਾਰ ਦਸਮ ਗਰੰਥ ਦੇ ਸਬੰਧ ਵਿਚ ਮਾਰੀਆਂ ਅਵਲੀਆਂ-ਟਵਲੀਆਂ ਨੇ ਮਹੌਲ ਨੂੰ ਹੋਰ ਤਲਖ ਕਰ ਦਿਤਾ ਜਿਸ ਕਾਰਨ ਦਸਮ ਗਰੰਥ ਸਬੰਧੀ ਸ਼ੰਕੇ ਰੱਖਣ ਵਾਲੀ ਧਿਰ ਨੇ ਮੁਕਾਬਲੇ ਤੇ ਪ੍ਰਸਿੱਧ ਕਵੀ ਸ੍ਰ ਹਰਿੰਦਰ ਸਿੰਘ ਮਹਿਬੂਬ ਤੇ ਸਿੱਖ ਸਕਾਲਰ ਸ੍ਰ ਗੁਰਤੇਜ ਸਿੰਘ ਨੂੰ ਮੀਡੀਏ ਉਪਰ ਲਿਆ ਪੇਸ਼ ਕੀਤਾ।

ਰਨਣ ਜੋਗ ਹੈ ਕਿ ਰੇਡੀਉ ਪ੍ਰੋਗਰਾਮਾਂ ਉਪਰ ਸ੍ਰ ਲਾਬਾਂ ਨੇ ਸਰੋਤਿਆਂ ਦਾ ਸਿੱਧਾ `ਤੇ ਸਪੱਸ਼ਟ ਜਵਾਬ ਕਦੇ ਨਹੀ ਦਿੱਤਾ, ਜਿਸ ਕਾਰਨ ਕਈ ਭਰਾ ਸ੍ਰ ਲਾਬਾਂ ਨੁੰ ਕਿਸੇ ਦੇ ਘਰੇ ਮਿਲਣ ਗਏ ਜਿਥੇ ਜਦ ਉਹਨਾ ਨੂੰ ਦੇਵੀ ਸ਼ਾਰਧਾ ਦੀ ਅਰਾਧਨਾ ਕਰਨ ਵਾਲੇ ਦੋਹਰੇ ਤੇ ਚ੍ਰਤਿਰਯੋ ਪਖਿਆਨ ਪੜਕੇ ਉਸ ਦੀ ਵਿਆਖਿਆ ਕਰਨ ਲਈ ਕਿਹਾ ਗਿਆ ਤਾਂ ਉਹਨਾ ਸਾਫ ਕਹਿ ਦਿਤਾ ਕਿ ਮੈਂ ਇਸ ਨੂੰ ਨਹੀ ਪੜਿਆ। ਸ਼ਾਰਧਾ ਦੀ ਵਿਆਖਿਆ ਵੇਲੇ ਤਾਂ ਉਹ ਚੁੱਪ ਹੀ ਕਰ ਗਏ ਜਦ ਕਿ ਚ੍ਰਤਿਰਯੋ ਪਖਿਆਨ ਵੇਲੇ ਉਹ ਮੁੱਕਰ ਗਏ ਕਿ ਮੈ ਇਸ ਦੀ ਵਿਆਖਿਆ ਨਹੀ ਕਰ ਸਕਦਾ ਕਿਉਂਕਿ ਮੈਂ ਇਸ ਨੂੰ ਪੜਿਆ ਹੀ ਨਹੀ ਹੋਇਆ। ਉਹਨਾ ਦਾ ਇਹ ਜਵਾਬ ਸੁਣਕੇ ਗੱਲ ਕਰਨ ਵਾਲੇ ਹੈਰਾਨ ਰਹਿ ਗਏ ਕਿ ਇੰਨੇ ਦਿਨਾ ਤੋਂ ਜਿਸ ਗਰੰਥ ਬਾਰੇ ਇੰਨ੍ਹਾ ਧੂੜ-ਧੜਕੇ ਨਾਲ ਸ੍ਰ ਲਾਂਬਾ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਬਿਨਾ ਪੜੇ ਤੇ ਹੀ ਸੀ? ਜਦ ਕਿ ਇਸੇ ਦਸਮ ਗਰੰਥ ਦੇ ਸਬੰਧ ਵਿਚ ਸੈਕਰਾਮੈਟੋ ਵਿਖੇ ਹੋਣ ਜਾ ਰਹੇ ਸੈਮੀਨਰ ਵਿਚ ਸ੍ਰ ਲਾਂਬਾ ਦਸਮ ਗੰਥ ਦੇ ਬਤੌਰ ਇਕ ਵਿਦਵਾਨ ਦੇ ਸ਼ਮੂਲੀਅਤ ਕਰ ਰਹੇ ਹਨ। ਯਾਦ ਰਹੇ ਕਿ ਇਹ ਸਾਰੀ ਗੱਲਬਾਤ ਰਿਕਾਡਡ ਹੈ।

ਹੈਰਾਨੀ ਦੀ ਗੱਲ ਕਿ ਸ੍ਰ ਲਾਬਾਂ ਨੇ ਕਈ ਵਾਰੀ ਕਿਹਾ ਸੀ ਗੁਰੂ ਗਰੰਥ ਸਾਹਿਬ ਸਿੱਖ ਨੂੰ ਜਿਥੇ ਸੰਤ ਬਣਾਉਂਦਾ ਹੈ ਉਹ ਉਥੇ ਦਸਮ ਗਰੰਥ ਸਿਪਾਹੀ ਬਣਾਉਂਦਾ ਹੈ ਜਦ ਕਿ ਉਹਨਾ ਮੁਤਾਬਕ ਹੀ ਦਸਮ ਗਰੰਥ ਬਾਰੇ ਉਹਨਾ ਨੂੰ ਪੂਰਾ ਪਤਾ ਹੀ ਨਹੀ। ਉਹਨਾ ਹੋਰ ਕਿਹਾ ਕਿ ਦਸਮ ਗਰੰਥ ਤੋਂ ਬਿਨਾ ਨਾਂ ਸਿੱਖ ਬਣਿਆ ਜਾ ਸਕਦਾ ਹੈ ਤੇ ਨਾ ਸਿੱਖ ਰਿਹਾ ਸਕਦਾ ਹੈ। ਉਹਨਾ ਅਸਿੱਧੇ ਢੰਗ ਨਾਲ ਦਸਮ ਗਰੰਥ ਤੋਂ ਬਿਨਾ ਗੁਰੂ ਗਰੰਥ ਸਾਹਿਬ ਨੂੰ ਬਿਨਾ ਕਾਠੀ ਜਾਂ ਟਾਇਰਾਂ ਵਾਲਾ ਸਾਈਕਲ ਕਹਿਣ ਦੀ ਜੁਅਰਤ ਵੀ ਕਰ ਮਾਰੀ। ਪੰਥਕ ਹਲਕਿਆਂ ਵਿਚ ਬੜੀ ਹੈਰਾਨੀ ਪਾਈ ਜਾ ਰਹੀ ਕਿ ਇਸ ਦਾ ਮੱਤਲਬ ਗੁਰੂ ਨਾਨਕ ਸਾਹਬ ਤੋਂ ਗੁਰੂ ਤੇਗ ਬਹਾਦਰ ਸਾਹਬ ਤੀਕ ਕੋਈ ਸਿੱਖ ਹੀ ਨਹੀ ਸੀ? ਜੇ ਦਸਮ ਗਰੰਥ ਨਾਲ ਹੀ ਸੂਰਬੀਰਤਾ ਆਉਂਦੀ ਤਾਂ ਗੁਰੂ ਹਰਗੋਬਿੰਦ ਸਾਹਬ ਵੇਲੇ ਦੀਆਂ ਲੜਾਈਆਂ ਕੀ ਚੰਡੀ ਦੀ ਵਾਰ ਪੜਕੇ ਲੜੀਆਂ ਗਈਆਂ ਸਨ? ਖੁਦ ਚੰਡੀ ਦੇ ਸ਼ਰਧਾਲੂ ਕਿੰਨੇ ਕੁ ਸੂਰਮੇ ਹਨ, ਇਤਿਹਾਸ ਇਸ ਦੀ ਠੋਸ ਗਵਾਹੀ ਹੈ।